Meanings of Punjabi words starting from ਜ

ਸੰਗ੍ਯਾ- ਜੰਗਾਲ. ਮੈਲ. "ਲਹੈ ਮਨ ਕੀ ਜਾਲਾ." (ਵਡ ਛੰਤ ਮਃ ੧) ੨. ਜਾਲ. ਬੰਧਨ. "ਅਮਰ ਅਜੋਨੀ ਜਾਤਿ ਨ ਜਾਲਾ." (ਬਿਲਾ ਮਃ ੧. ਥਿਤੀ) "ਫਾਥੀ ਮਛੁਲੀ ਕਾ ਜਾਲਾ ਤੂਟਾ." (ਰਾਮ ਮਃ ੫) ੩. ਅੱਖ ਦਾ ਆਵਰਣ. ਨਜਰ ਨੂੰ ਢਕ ਲੈਣ ਵਾਲੀ ਇੱਕ ਬਾਰੀਕ ਝਿੱਲੀ। ੪. ਮਕੜੀ ਆਦਿ ਜੀਵਾਂ ਦਾ ਜਾਲ। ੫. ਇੱਕ ਖਤ੍ਰੀ ਗੋਤ੍ਰ। ੬. ਪਾਣੀ ਵਿੱਚ ਪੈਦਾ ਹੋਈ ਕਾਈ। ੭. ਆਲਾ. ਤਾਕ। ੮. ਵਿ- ਜਲਾਇਆ.


ਕ੍ਰਿ. ਵਿ- ਜਲਾਕੇ. ਦਗਧ ਕਰਕੇ. "ਜਾਲਿ ਮੋਹੁ ਘਸਿ ਮਸੁ ਕਰਿ." (ਸ੍ਰੀ ਮਃ ੧) ੨. ਸੰਗ੍ਯਾ- ਅਗਨਿ. "ਚਿੰਤਾ ਜਾਲਿ ਤਨੁ ਜਾਲਿਆ." (ਮਾਰੂ ਕਬੀਰ) ੩. ਜਾਲ ਵਿੱਚ. ਜਲਤੰਤੁ ਮੇਂ. "ਤੂੰ ਕੈਸੇ ਆੜਿ ਫਾਥੀ ਜਾਲਿ?" (ਮਲਾ ਅਃ ਮਃ ੧)


ਸੰ. ਜਾਲ ਬਣਾਉਣ ਵਾਲਾ। ੨. ਮਦਾਰੀ. ਭਾਜ਼ੀਗਰ। ੩. ਮਕੜੀ.


ਸੰ. ਫੰਦਾ ਫਾਹੀ। ੨. ਕਵਚ. ਸੰਜੋਆ। ੩. ਮਕੜੀ। ੪. ਲੋਹਾ। ੫. ਬਿਧਵਾ ਇਸਤ੍ਰੀ.


ਦੇਖੋ, ਜਾਲਮ। ੨. ਡਿੰਗ. ਪ੍ਰਬਲ. ਜ਼ੋਰਾਵਰ. ਇਸੇ ਅਰਥ ਨੂੰ ਲੈਕੇ ਰਾਜਪੂਤਾਨੇ ਵਿੱਚ ਜਾਲਿਮਸਿੰਘ ਨਾਮ ਪ੍ਰਤਾਪੀ ਪੁਰੁਸਾਂ ਦੇ ਹਨ. ਦੇਖੋ, ਜਾਲਮਸਿੰਘ.


ਛੋਟਾ ਜਾਲ. "ਜਾਲੀ ਰੈਨਿ ਜਾਲੁ ਦਿਨੁ ਹੂਆ." (ਮਾਰੂ ਮਃ ੧) ੨. ਜਲਾਈ. ਦਗਧ ਕੀਤੀ. "ਮੂਰਤੀ ਬਾਰ ਅਗਨਿ ਸੰਗਿ ਜਾਲੀ." (ਗਉ ਕਬੀਰ) ੩. ਸੂਤ, ਰੇਸ਼ਮ, ਧਾਤੁ, ਪੱਥਰ ਆਦਿ ਦੀ ਛਿਦ੍ਰਦਾਰ ਰਚਨਾ। ੪. ਅ਼. [جعلی] ਜਅ਼ਲੀ. ਵਿ- ਬਣਾਉਟੀ. ਨਕ਼ਲੀ. ਜੋ ਅਸਲ ਨਹੀਂ। ੫. ਫ਼ਰੇਬੀ. ਜਾਲ ਕਰਨ ਵਾਲਾ.


ਜਲਾਉਂਦੇ ਹਨ. "ਤਨ ਏਵੈ ਜਾਲੇਨਿ." (ਸ. ਫਰੀਦ)