Meanings of Punjabi words starting from ਬ

ਕ੍ਰਿ- ਜ੍ਵਲਨ. ਮੱਚਣਾ. ਜਲਣਾ. "ਦੀਵਾ ਬਲੈ ਅੰਧੇਰਾ ਜਾਇ." (ਮਃ ੧. ਵਾਰ ਸੂਹੀ)


ਸੰ. ਸੰਗ੍ਯਾ- ਬੈਲ। ੨. ਵਿ- ਬਲ ਦੇਣ ਵਾਲਾ। ੩. ਅ਼. [بلد] ਸੰਗ੍ਯਾ- ਦੇਸ਼। ੪. ਨਗਰ। ੫. ਫ਼ਾ- ਰਹਨੁਮਾ। ੬. ਭੇਤੀਆ.


ਮਚਦੀ. ਜਲਦੀ ਹੋਈ. ਦੇਖੋ, ਬਲਣਾ. "ਬਲਦੀ ਅੰਦਰਿ ਤੇਲ." (ਮਃ ੧. ਵਾਰ ਮਲਾ)


ਸੰਗ੍ਯਾ- ਜਲਾਗ੍ਨਿ. ਬੜਵਾ ਅਗਨਿ. ਭਾਵ ਤ੍ਰਿਸਨਾ. "ਬਲਦੀਜਲਿ ਨਿਵਰੈ ਕਿਰਪਾ ਤੇ ਆਪੇ ਜਲਨਿਪਿ ਪਾਇਦਾ." (ਮਾਰੂ ਸੋਲਹੇ ਮਃ ੧) ੨. ਮਚਦੀ ਹੋਈ ਜ੍ਵਾਲਾ.


ਕ੍ਰਿਸਨ ਜੀ ਦੇ ਵਡੇ ਭਾਈ ਬਲਭਦ੍ਰ ਜੀ. ਬਲਰਾਮ ਮੁਸ਼ਲੀ.


ਦੇਖੋ, ਬਲਣਾ। ੨. ਸੰਗ੍ਯਾ- ਬਾਲਣ. ਈਂਧਨ. "ਜਿਨ ਦੀਆ ਤੁਧੁ ਪਾਵਕ ਬਲਨਾ." (ਰਾਮ ਅਃ ਮਃ ੫) ੩. ਸੰ. ਵਿਲਯਨ. ਗੁਜ਼ਾਰਨਾ. ਵਿਤਾਉਣਾ. "ਬਿਨੁ ਸਿਮਰਨ ਜੋ ਜੀਵਨ ਬਲਨਾ." (ਟੋਡੀ ਮਃ ੫) "ਬਸੁਧਾ ਦੀਓ ਬਰਤਨਿ ਬਲਨਾ। ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ." (ਰਾਮ ਅਃ ਮਃ ੫) ੪. ਜ਼ਿੰਦਗੀ ਵਿਤਾਉਣੀ. "ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ." ( ਭੈਰ ਮਃ ੫) ੫. ਵਿ- ਬਲਵਾਨ. "ਅਤਿ ਬਲਨਾ ਬਹੁ ਮਰਦਨਹ." (ਸਹਸ ਮਃ ੫)