Meanings of Punjabi words starting from ਭ

ਭੂਧਰ. ਭੂਧਾਰਕ. ਦੇਖੋ, ਭੂਧਰ। ੨. ਰਾਜਾ. ਪ੍ਰਿਥਿਵੀਪਤਿ. "ਤੋਰ ਤੋਰ ਅਤੋਰ ਭੂਧ੍ਰਕ." (ਪ੍ਰਿਥੁਰਾਜ) ਤੋੜ ਤੋੜਕੇ ਅਤੋੜ (ਅਜਿੱਤ) ਰਾਜੇ.


ਦੇਖੋ, ਭੁੰਨਣਾ.


ਭੂ (ਪ੍ਰਿਥਿਵੀ) ਦਾ ਪਤਿ. ਪ੍ਰਿਥਿਵੀਪਾਲਕ. "ਨ ਚਿੰਤ ਭੂਪ ਚਿੱਤ ਧਾਰ, ਰਾਮਰਾਇ ਆਇਹੈਂ" (ਰਾਮਾਵ) ੨. ਸੰ. ਭੋਪ੍ਯ. ਰਾਜੇ ਦਾ ਸਿਪਾਹੀ. "ਜਹਿ ਹੁਤੀ ਸੂਪ। ਤਹਿਂ ਗਏ ਕੂਪ।।" (ਰਾਮਾਵ) ਜਿੱਥੇ ਸੁਰਪਣਖਾ ਸੀ, ਉੱਥੇ ਰਾਵਣ ਦੇ ਸਿਪਾਹੀ ਪੁੰਜੇ.


ਹੰਡੂਰ (ਹਿੰਡੂਰ- ਨਾਲਾਗੜ੍ਹ) ਦਾ ਰਾਜਾ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਾਲ ਆਨੰਦਪੁਰ ਦੇ ਜੰਗ ਵਿੱਚ ਲੜਿਆ.


ਰਾਜਪੁਤ੍ਰ. ਰਾਜਕੁਮਾਰ। ੨. ਛਤ੍ਰੀ ਦਾ ਬੇਟਾ.


ਰਾਜਪੁਤ੍ਰੀ. "ਤਹੀਂ ਭੂਪਜਾ ਬ੍ਯਾਹਤ ਭਏ." (ਵਿਚਿਤ੍ਰ) ੨. ਛਤ੍ਰੀ ਦੀ ਕੰਨ੍ਯਾ.


ਰਾਜਾ ਨਾਲ ਹੈ ਜਿਸ ਦਾ ਸੰਬੰਧ. ਰਾਜੇ ਦੀ


ਸੈਨਾ. (ਸਨਾਮਾ) ੨. ਰਾਣੀ ਜਾ ਛਤ੍ਰਾਣੀ.


ਭੂ (ਪ੍ਰਿਥਿਵੀ) ਦਾ ਸ੍ਵਾਮੀ. ਪ੍ਰਿਥਿਵੀਪਾਲਕ, ਰਾਜਾ. "ਏ ਭੂਪਤਿ ਸਭ ਦਿਵਸ ਚਾਰਿ ਕੇ." (ਬਿਲਾ ਕਬੀਰ) ੨. ਜ਼ਮੀਨਦਾਰ. ਬਿਸਵੇਦਾਰ। ੩. ਜਗਤਨਾਥ. ਕਰਤਾਰ. "ਭਇਆ ਭੇਦ ਭੂਪਤਿ ਪਹਿਚਾਨਿਆ." (ਗਉ ਬਾਵਨ ਕਬੀਰ)


ਦੇਖੋ, ਭੂਪਤਿ.