Meanings of Punjabi words starting from ਮ

ਫ਼ਾ. [مامیران] ਮਾਮੀਰਾਨ. Thalictrum Foliolosum. . ਇੱਕ ਪੌਧਾ, ਜੋ ਸਮਾਗਰਮ ਅਤੇ ਠੰਢੇ ਪਹਾੜਾਂ ਵਿੱਚ ਹੁੰਦਾ ਹੈ. ਇਸ ਦੀ ਜੜ ਸੁਰਮੇ ਵਿੱਚ ਵਰਤੀਦੀ ਹੈ, ਜੋ ਨੇਤ੍ਰਾਂ ਦੋ ਰੋਗਾਂ ਲਈ ਉੱਤਮ ਮੰਨੀ ਗਈ ਹੈ, ਅਰ ਮਮੀਰੇ ਦਾ ਕਾੜ੍ਹਾ ਮਰੋੜੇ ਆਦਿਕ ਆਂਤ ਦੋ ਰੋਗਾਂ ਲਈ ਗੁਣਕਾਰੀ ਹੈ. ਗਲ ਦੀ ਸੋਜ ਅਤੇ ਮੂੰਹ ਦੇ ਛਾਲਿਆਂ ਨੂੰ ਇਸ ਦੇ ਗਰਾਰੇ ਕੀਤੇ ਉਮਦਾ ਅਸਰ ਕਰਦੇ ਹਨ.


ਦੇਖੋ, ਮੁਮੁਕ੍ਸ਼ੁਤਾ.


ਜਿਲਾ ਗੁਰਦਾਸਪੁਰ, ਤਸੀਲ ਥਾਣਾ ਪਠਾਨਕੋਟ ਦਾ ਪਿੰਡ, ਜੌ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਤਿੰਨ ਮੀਲ ਪੂਰਵ ਹੈ. ਇਸ ਪਿੰਡ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਅਸਥਾਨ ਹੈ, ਬਾਬਾ ਜੀ ਬਾਰਠ ਤੋਂ ਚੰਬੇ ਵੱਲ ਜਾਂਦੇ ਇੱਥੇ ਠਹਿਰੇ ਹਨ. ਸਾਧਾਰਨ ਜੇਹਾ ਅਸਥਾਨ ਬਣਿਆ ਹੋਇਆ ਹੈ. ਨਾਲ ੧੨. ਘੁਮਾਉਂ ਜ਼ਮੀਨ ਹੈ. ਪਿੰਡ ਵਾਲੇ ਹੀ ਇਸ ਜ਼ਮੀਨ ਦੀ ਪੈਦਾਵਾਰ ਖਾਂਦੇ ਹਨ. ਗੁਰਦ੍ਵਾਰੇ ਦੀ ਢਿੱਲੀ ਹਾਲਤ ਹੈ. ਪੁਜਾਰੀ ਕੋਈ ਨਹੀਂ ਹੈ.


ਮਮ- ਈਸ਼. ਮੇਰਾ ਸ੍ਵਾਮੀ. ਮੇਰੇ ਪਤਿ. "ਮਮੇਸ ਕਹੂੰ ਪਰਦੇਸ ਗਏ." (ਚਰਿਤ੍ਰ ੧੭੯)