nan
nan
ਸੰਗ੍ਯਾ- ਆਵਾਗਮਨ. ਸੰ. ऋष्. ਧਾ- ਆਉਣਾ ਅਤੇ ਜਾਣਾ." ਅਨ ਤੇ ਟੂਟੀਐ, ਰਿਖ ਤੇ ਛੂਟੀਐ." (ਬਿਲਾ ਪੜਤਾਲ ਮਃ ੫) ੨. ਦੇਖੋ, ਰਿਖੀਕ.
ਸੰ. ऋषभ. ਸੰਗ੍ਯਾ- ਬੈਲ। ੨. ਮਰੁਦੇਵੀ ਦੇ ਉਦਰ ਤੋਂ ਰਾਜਾ ਨਾਭਿ ਦਾ ਪੁਤ੍ਰ, ਜਿਸ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ। ੩. ਦੇਖੋ, ਤੀਰਥੰਕਰ। ੪. ਸੰਗੀਤ ਅਨੁਸਾਰ ਦੂਜਾ ਸ੍ਵਰ। ੫. ਵਿ- ਸ਼੍ਰੇਸ੍ਠ. ਉੱਤਮ.
ਦੇਖੋ, ਰਿਖਭ ੨. ਅਤੇ ਤੀਰਥੰਕਰ.
ਸੰਗ੍ਯਾ- ਰਿਸਭ (ऋषभ. ) ਬੈਲ ਦਾ ਚਿੰਨ੍ਹ ਹੈ ਜਿਸ ਦੀ ਧੁਜਾ ਪੁਰ, ਸ਼ਿਵ.
nan
ਸੰ. ऋष्यमृक. ਤੁੰਗਭਦ੍ਰਾ ਨਦੀ ਦੇ ਕਿਨਾਰੇ ਇੱਕ ਦੱਖਣੀ ਪਹਾੜ, ਜਿਸ ਵਿੱਚੋਂ ਪੰਪਾ ਨਦੀ ਨਿਕਲਦੀ ਹੈ. ਇੱਥੇ ਸ਼੍ਰੀ ਰਾਮ ਦੀ ਸੁਗ੍ਰੀਵ ਅਤੇ ਹਨੂਮਾਨ ਨਾਲ ਮਿਤ੍ਰਤਾ ਹੋਈ ਸੀ.¹ ਇਸ ਨਾਮ ਦਾ ਕਾਰਣ ਇਹ ਹੈ ਕਿ ਇੱਥੇ ਮਾਤੰਗ ਰਿਖੀ ਮੂਕ (ਮੌਨ) ਵ੍ਰਤੀ ਹੋਕੇ ਰਹਿਂਦਾ ਸੀ. ਦੇਖੋ, ਮਾਤੰਗ ੧.