Meanings of Punjabi words starting from ਕ

ਕ੍ਰਿਪਾਰੂਪ. ਕ੍ਰਿਪਾ ਹੈ ਜਿਸ ਵਿੱਚ ਪ੍ਰਧਾਨ. "ਭਗਤਵਛਲ ਕਰੁਣਾ- ਮਯਹ." (ਸਹਸ ਮਃ ੫) "ਤਾਕੋ ਦੂਖ ਹਰਿਓ ਕਰੁਣਾਮੈ." (ਮਾਰੂ ਮਃ ੯)


ਕ੍ਰਿਪਾ ਦਾ ਆਯਤਨ (ਘਰ). ਦਯਾ ਦਾ ਆਲਯ (ਗ੍ਰਿਹ). "ਕਰੁਣਾਲਯ ਹੈ." (ਜਾਪੁ)


ਕ੍ਰਿਪਾ ਦਾ ਅੰਬੁਧਿ (ਸਮੁੰਦਰ).


ਦੇਖੋ, ਕਰੁਣਾ.


ਕਰੁਣਾ (ਕ੍ਰਿਪਾ) ਦਾ ਜਲੀਸ (ਜਲਈਸ਼. ਸਮੁੰਦਰ). ਕ੍ਰਿਪਾਨਿਧਿ. "ਸੁਨੋ ਅਰਜ ਦਾਸ ਕਰੁਨਾਜਲੀਸ." (ਗੁਵਿ ੧੦)


ਦੇਖੋ, ਕਰੁਣਾਮਯ. "ਨਾਨਕ ਕਹਿਤ ਗਾਇ ਕਰੁਨਾਮੈ." (ਗਉ ਮਃ ੯)


ਦੇਖੋ, ਕਰੂੰਜੜਾ.