Meanings of Punjabi words starting from ਜ

ਵਿ- ਜਲੰਧਰ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਦੇਖੋ, ਜਲੰਧਰ। ੩. ਗੋਰਖਨਾਥ ਦਾ ਇੱਕ ਪ੍ਰਸਿੱਧ ਚੇਲਾ. ਜਾਲੰਧਰਨਾਥ.


ਦੇਖੋ, ਜਲੰਧਰੀ.


ਜਾਵੇਗਾ.


ਸੰ. ਮਹਾਵਰ. ਅਲਕ੍ਤਕ. ਇਸ ਨਾਲ ਇਸਤ੍ਰੀਆਂ ਹੱਥ ਪੈਰ ਰੰਗਦੀਆਂ ਹਨ। ੨. ਕਈ ਕਵੀ ਮੇਂਹਦੀ ਨੂੰ ਜਾਵਕ ਆਖਦੇ ਹਨ, ਪਰ ਜਾਵਕ ਭਿੰਨ ਪਦਾਰਥ ਹੈ। ੩. ਦੇਖੋ, ਯਾਵਕ.


ਕ੍ਰਿ- ਜਾਣਾ. ਗਮਨ ਕਰਨਾ.


ਜਾਂਦਾ ਹੈ। ੨. ਸੰ. यावत् ਕ੍ਰਿ. ਵਿ- ਜਬ ਤਕ. ਜਦ ਤੋੜੀ."ਜਾਵਤ ਬ੍ਰਹਮ ਨ ਬਿੰਦ ਤੇ." (ਸਹਸ ਮਃ ੧)


ਦੇਖੋ, ਜਾਵਤ ੨.