Meanings of Punjabi words starting from ਬ

ਸੰ. बलिन्. ਵਿ- ਬਲਵਾਨ. "ਖੀਣੰਤ ਬਲਨੰ." (ਸਹਸ ਮਃ ੫) ੨. ਸੰਗ੍ਯਾ- ਬਲ. ਤਾਕਤ.


ਦੇਖੋ, ਭੁਜਬਲਬੀਰ। ੨. ਸੰਗ੍ਯਾ- ਬਲ (ਬਲਭਦ੍ਰ) ਦਾ ਬੀਰ (ਭਾਈ) ਸ੍ਰੀ ਕ੍ਰਿਸਨ। ੩. ਕਨੈਤਾਂ ਦੀ ਇੱਕ ਜਾਤਿ.


ਦਾਦਰੀ ਦੇ ਚੌਧਰੀ ਜਵਾਹਰਸਿੰਘ ਦੀ ਪੁਤ੍ਰੀ ਪ੍ਰਤਾਪਕੌਰ ਦੇ ਉਦਰ ਤੋਂ ਰਾਜਾ ਰਘੁਬੀਰਸਿੰਘ ਜੀ ਦਾ ਪੁਤ ਅਤੇ ਵਰਤਮਾਨ ਮਹਾਰਾਜਾ ਰਣਬੀਰ ਸਿੰਘ ਜੀ ਦਾ ਪਿਤਾ. ਇਸ ਦਾ ਜਨਮ ੩੦ ਨਵੰਬਰ ਸਨ ੧੮੫੬, ਅਤੇ ਦੇਹਾਂਤ ਚੇਚਕ ਦੀ ਬੀਮਾਰੀ ਨਾਲ ੨੦. ਨਵੰਬਰ ਸਨ ੧੮੮੩ ਨੂੰ ਸੰਗਰੂਰ ਹੋਇਆ। ੨. ਫਰੀਦਕੋਟ ਦਾ ਰਾਜਾ. ਦੇਖੋ, ਫਰੀਦਕੋਟ.


ਸੰਗ੍ਯਾ- ਤ਼ਾਕ਼ਤ ਅਤੇ ਵੰਚਨ (ਠਗਣ) ਦੀ ਕ੍ਰਿਯਾ. ਜ਼ਬਰਦਸਤੀ ਅਤੇ ਠੱਗੀ. "ਸਭ ਮਿਥਿਆ ਬਲਬੰਚੁ." (ਗਉ ਥਿਤੀ ਮਃ ੫) ੨. ਜ਼ੋਰ ਨਾਲ ਖੋਹਣ ਦੀ ਕ੍ਰਿਯਾ. ਡਕੈਤੀ "ਬਲਬੰਚ ਛਪਿ ਕਰਤ ਉਪਾਵਾ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਬਲ ਛਲ.


ਵਿ- ਬਲਵੰਤ. "ਬਲਵੰਡ ਬਡੇ ਭੁਜਦੰਡ ਪ੍ਰਚੰਡ." (ਨਾਪ੍ਰ) ੨. ਦੇਖੋ, ਬਲਵੰਡ.


ਦੇਖੋ, ਬੱਲਭ.


ਸੰ. ਵੱਲਭ. ਪ੍ਯਾਰਾ। ੨. ਪਤਿ. ਭਰਤਾ। ੩. ਮਿਤ੍ਰ। ੪. ਦੇਖੋ, ਬੈਸਨਵ (ਹ)