Meanings of Punjabi words starting from ਭ

ਦੇਖੋ, ਨ੍ਰਿਪਮੇਧ. "ਭੂਪਮੇਧ ਠਟ੍ਯੋ ਨ੍ਰਿਪੋੱਤਮ." (ਪਾਰਸਾਵ)


ਪ੍ਰਿਥਿਵੀ ਦੀ ਪਾਲਨਾ ਕਰਨ ਵਾਲਾ


ਰਾਜਾ। ੨. ਕਰਤਾਰ.


ਪ੍ਰਿਥਿਵੀ ਦੀ ਪਾਲਨਾ ਕਰਨ ਵਾਲੀ। ੨. ਭੋਪਾਲੀ ਰਾਗਿਨੀ. "ਕਿ ਟੋਡੀ ਪ੍ਰਭਾ ਹੈ, ਕਿ ਭੂਪਾਲਿਕਾ ਛੈ." (ਦੱਤਾਵ) ਦੇਖੋ, ਭੋਪਾਲੀ.


ਭੂਪਈਸ਼. ਮਹਾਰਾਜਾਧਿਰਾਜ. ਸ਼ਹਨਸ਼ਾਹ। ੨. ਪਾਰਬ੍ਰਹਮ ਵਾਹਗੁਰੂ.


ਪਟਿਆਲੇ ਦੇ ਵਰਤਮਾਨ ਮਹਾਰਾਜਾ ਸਾਹਿਬ, ਜਿਨ੍ਹਾਂ ਦਾ ਜਨਮ ਅੱਸੂ ਸੁਈ ੧੦. ਸੰਮਤ ੧੯੪੮ (੧੨ ਅਕਤੂਬਰ ਸਨ ੧੮੯੧) ਨੂੰ ਹੋਇਆ. ਬਾਲਿਗ ਹੋਣ ਪੁਰ ੧. ਅਕਤੂਬਰ ਸਨ ੧੯੦੯ ਤੋਂ ਰਾਜ ਪ੍ਰਬੰਧ ਆਪਣੇ ਹੱਥ ਲਿਆ. ਵਿਸ਼ੇਸ ਹਾਲ ਜਾਣਨ ਲਈ ਦੇਖੋ, ਪਟਿਆਲਾ ਅਤੇ ਫੂਲਵੰਸ਼.


भृभर्तृ. ਭੂ- ਭਿਰ੍‍ਤ੍ਰ. ਪ੍ਰਿਥਿਵੀ ਦੀ ਪਾਲਨਾ ਕਰਨ ਵਾਲਾ. "ਰਾਜਾ ਯੁਧਿਸਟ੍ਰ ਭੂਭਰਥ ਹੈ." (ਗ੍ਯਾਨ)


ਪ੍ਰਿਥਿਵੀ ਪੁਰ ਬੋਝਰੂਪ.