Meanings of Punjabi words starting from ਮ

ਸੰਗ੍ਯਾ- ਮਮਤਾ. ਮਮਤ੍ਰ. "ਤਾਮਸ ਤ੍ਰਿਸਨਾ ਮਮੈ ਤਿਆਗੀ." (ਰਤਨਮਾਲਾ)


ਮੁਕ੍ਤਿ ਦੀ ਇੱਛਾ ਵਾਲਾ, ਦੇਖੋ, ਮੁਮੁਕ੍ਸ਼ੁ. "ਸੁਨੈ ਮਮੋਛੀ ਹਿਰਦੇ ਧਾਰੈ." (ਗੁਪ੍ਰਸੂ)


ਦੇਖੋ, ਖੰਜਨ.


ਸੰ. ਮਮ. ਮੇਰਾ. "ਸਰਸ ਸੀਲ ਮਮੰ ਸੀਲੰ." (ਸਹਸ ਮਃ ੫)


ਸੰ. मय. ਧਾ- ਜਾਣਾ, ਇੱਕ ਥਾਂ ਤੋਂ ਦੂਜੇ ਥਾਂ ਕਰਨਾ। ੨. ਸੰਗ੍ਯਾ- ਘੋੜਾ। ੩. ਸ਼ੁਤਰ. ਊਠ। ੪. ਰਾਮਾਇਣ ਅਨੁਸਾਰ ਇੱਕ ਦਾਨਵ, ਜੋ ਵਿਪ੍ਰਚਿੱਤੀ ਦਾ ਪੁਤ੍ਰ ਸੀ. ਇਹ ਵਿਸ਼੍ਵਕਰਮਾ ਦੇ ਤੁੱਲ ਸ਼ਿਲਪਵਿਦ੍ਯਾ (ਦਸ੍ਤਕਾਰੀ) ਦਾ ਪੂਰਾ ਉਸਤਾਦ ਸੀ. ਰਾਵਣ ਦੀ ਇਸਤ੍ਰੀ ਮੰਦੋਦਰੀ ਇਸੇ ਦੀ ਪੁਤ੍ਰੀ ਸੀ. ਇਸ ਦੇ ਦੋ ਪੁਤ੍ਰ ਮਾਯਾਵੀ ਅਤੇ ਦੁੰਦੁਭਿ ਸਨ, ਅਤੇ ਰਾਜਧਾਨੀ ਦੇਵਗਿਰਿ ਸੀ.¹#ਮਯ ਨੇ ਪਾਂਡਵਾਂ ਲਈ ਇੱਕ ਅਦਭੁਤ ਸਭਾ ਦਾ ਅਸਥਾਨ ਬਣਾਇਆ ਸੀ, ਜਿਸ ਵਿੱਚ ਸਬਲ ਜਲ, ਅਤੇ ਜਲ ਸੁੱਕੀ ਜ਼ਮੀਨ (ਸ੍‍ਥਲ) ਭਾਸਦਾ ਸੀ. ਇਸੇ ਥਾਂ ਦੁਰਯੋਧਨ ਨੇ ਜਲ ਨੂੰ ਥਲ ਸਮਝਕੇ ਵਸਤ੍ਰ ਭਿਉਂ ਲਏ ਸਨ, ਜਿਸ ਪੁਰ ਭੀਮਸੇਨ ਨੇ ਤਰਕ ਮਾਰੀ ਸੀ ਕਿ ਅੰਨ੍ਹੇ ਦਾ ਅੰਨ੍ਹਾ ਹੀ ਪੁਤ੍ਰ ਹੋਇਆ. "ਮਯ ਇਕ ਦੈਤ ਹੁਤੋ ਤਿਨ ਆਯਕੈ ਸੁੰਦਰ ਏਕ ਸਭਾ ਸੁ ਬਨਾਈ." (ਕ੍ਰਿਸਨਾਵ) ੫. ਜਦ ਮਯ ਸ਼ਬਦ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਅਰਥ ਹੁੰਦਾ ਹੈ- ਤਦ੍ਰਪ ਅਧਿਕਤਾ ਵਾਲਾ ਵਿਕਾਰ ਰੂਪ ਆਦਿ, ਜੈਸੇ- ਮਣਿਮਯੋ ਸੁਵਰਣਮਯ, ਆਨੰਦਮਯ ਆਦਿ। ੬. ਫ਼ਾ. [میےَ] ਸ਼ਰਾਬ. ਮਦਿਰਾ। ੭. ਅ਼. [مع] ਮਅ਼. ਵ੍ਯ- ਸਾਥ. ਸਹਿਤ. ਸਣੇ. ਸਮੇਤ.


ਅ਼. [مُیّسر] ਵਿ- ਯੁਸਰ (ਆਸਾਨੀ) ਨਾਲ ਪ੍ਰਾਪਤ ਹੋਣ ਵਾਲਾ। ੨. ਹਾਸਿਲ ਹੋਇਆ. ਪ੍ਰਾਪਤ.