Meanings of Punjabi words starting from ਰ

ਦੇਖੋ, ਰਿਖਮੂਕ.


ਇੱਕ ਖੱਤ੍ਰੀ ਜਾਤਿ। ੨. ਰਿਖਿਰਾਜ.


ਦੇਖੋ, ਰੇਖਾ. "ਤਿਸੁ ਰੂਪੁ ਨ ਰਿਖਾ." (ਮਃ ੪. ਵਾਰ ਕਾਨ)


ਸੰ. ऋषि. ਸੰਗ੍ਯਾ- ਪਰਮਪਦ ਨੂੰ ਪਹੁਚਿਆ ਹੋਇਆ ਪੁਰਖ. ਕਰਨੀ ਵਾਲਾ ਸਾਧੂ. ਮੁਨਿ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਰਿਖੀਆਂ ਦੇ ਸੱਤ ਭੇਦ ਥਾਪੇ ਹਨ.#(ੳ) ਸ਼੍ਰੁਤਿਰ੍ਸ. ਵੇਦਮੰਤ੍ਰਾਂ ਦਾ ਕਰਤਾ ਰਿਖਿ.#(ਅ) ਕਾਂਡਿਰ੍ਸ. ਜੋ ਵੇਦ ਦਾ ਕੋਈ ਖ਼ਾਸ ਕਾਂਡ ਸਿਖਾਉਂਦਾ ਹੈ.#(ੲ) ਪਰਮਿਰ੍ਸ. ਜੋ ਵਿਰਕ੍ਤਦਸ਼ਾ ਵਿੱਚ ਰਹਿਕੇ ਥਾਂ ਥਾਂ ਫਿਰ ਕੇ ਵੇਦ ਦਾ ਉਪਦੇਸ਼ ਕਰਦਾ ਹੈ.#(ਸ) ਰਾਜਿਰ੍ਸ. ਜੋ ਰਾਜ ਕਾਜ ਕਰਦਾ ਹੋਇਆ ਭੀ ਇੰਦ੍ਰੀਆਂ ਨੂੰ ਕਾਬੂ ਰਖਦਾ ਹੈ.#(ਹ) ਬ੍ਰਹਮ੍‍ਰ੍ਸ. ਆਤਮਤਤ੍ਵਵੇਤਾ. ਬ੍ਰਹਮਗ੍ਯਾਨੀ.#(ਕ) ਦੇਵਿਰ੍ਸ. ਦੇਵਯੋਨਿ ਵਿੱਚੋਂ ਜਿਸ ਨੇ ਰਿਸਿਪਦ ਪਾਇਆ ਹੈ.#(ਖ) ਮਹਿਰ੍ਸ. ਜੋ ਵੇਦ ਦਾ ਪੂਰਣ ਪ੍ਰਚਾਰਕ ਅਤੇ ਧਰਮਸ਼ਾਸਤ੍ਰ ਦੇ ਬਣਾਉਣ ਵਾਲਾ ਤਥਾ ਕਰਮਕਾਂਡ ਦੀ ਵਿਧਿ ਦਸਦਾ ਹੈ ੨. ਦੇਖੋ, ਸਪਤਰਿਖੀ। ੩. ਸੰ. ऋक्ष. ਰਿਕ੍ਸ਼੍‍. ਨਛਤ੍ਰ. "ਸਸਿ ਰਿਖਿ ਨਿਸਿ ਸੂਰ." (ਸਵੈਯੇ ਮਃ ੪. ਕੇ) ਚੰਦ ਤਾਰੇ ਰਾਤ ਸੂਰਜ.


ਸੰ. हृषीक. ਹ੍ਰਿਸੀਕ. ਇੰਦ੍ਰਿਯ. ਨੇਤ੍ਰਾਦਿ ਇੰਦ੍ਰੀਆਂ. "ਬਸਿ੍ਯੰਤ ਰਿਖਿਅੰ, ਤਿਆਗਿ ਮਾਨੰ." (ਸਹਸ ਮਃ ੫)


ਦੇਖੋ, ਰੇਖਾ. "ਤਿਸੁ ਰੂਪੁ ਨ ਰਿਖਿਆ." (ਮਃ ੩. ਵਾਰ ਸੂਹੀ)


ਸੰਗ੍ਯਾ- ਕਸ਼੍ਯਪ ਰਿਖਿ ਤੋਂ ਪੈਦਾ ਹੋਇਆ ਚੰਦ੍ਰਮਾ (ਸਨਾਮਾ)


ਪ੍ਰਧਾਨ ਰਿਖਿ. ਰਿਖੀਆਂ ਵਿੱਚੋਂ ਸ਼ਿਰੋਮਣਿ। ੨. ਬਾਬਾ ਸ਼੍ਰੀਚੰਦ ਜੀ। ੩. ਬਾਬਾ ਬੁੱਢਾ ਜੀ। ੪. ਬਾਬਾ ਰਾਮਕੁਁਵਰ ਜੀ.


ਦੇਖੋ, ਰਿਖਿ.


ਰਿਸਿ (ऋषि. ) ਈਸ਼. ਰਿਖੀਆਂ ਵਿੱਚੋਂ ਪ੍ਰਧਾਨ. ਰਿਖਿਰਾਜ ਦੇਖੋ, ਰਿਖਿਰਾਜ.