Meanings of Punjabi words starting from ਚ

ਸੰਗ੍ਯਾ- ਚਟਕਾ. ਚਿੜੇ ਦੀ ਮਦੀਨ."ਚਿੜੀ ਚੁਹਕੀ ਪਹ ਫੁਟੀ." (ਵਾਰ ਗਉ ੨. ਮਃ ੫)


ਚਿੰਘਾਰਦਾ. ਚਿੰਕਾਰ ਕਰਦਾ. "ਹਿੰਸਤ ਹੈ ਬਰ ਚਿੰਸਤ ਬਾਰਨ." (ਗੁਵਿ ੧੦) ਘੋੜੇ ਹਿਣਕਦੇ ਅਤੇ ਹਾਥੀ ਚਿੰਘਾਰਦੇ ਹਨ.


ਸੰਗ੍ਯਾ- ਹਾਥੀ ਦੀ ਚਿੰਘਾਰਨਾ. ਚੀਕਣਾ.


ਵਿ- ਚੀਕਣਵਾਲੀ. ਚਿੰਘਾਰਨਵਾਲੀ. ਚੀਤਕਾਰ ਕਰਨ ਵਾਲੀ.


ਸੰ. चीत्कार ਚੀਤ੍‌ਕਾਰ. ਸੰਗ੍ਯਾ- ਚਿੱਲਾਨੇ (ਚੀਕਣ) ਦਾ ਸ਼ਬਦ. ਚਿੱਲਾਹਟ। ੨. ਹਾਥੀ ਆਦਿ ਜੀਵਾਂ ਦੀ ਚਿੰਘਾਰ.