Meanings of Punjabi words starting from ਜ

ਸੰ. यावन्मात्र- एक- ਯਾਵਨਮਾਤ੍ਰ- ਏਕ. ਕ੍ਰਿ. ਵਿ- ਜਿਸ ਕ਼ਦਰ ਹਨ, ਸਭ ਇੱਕ. "ਪਰਤ੍ਰਿਅ ਦੀਰਘ ਸਮਾਨ ਲਘੁ ਜਾਵਦੇਕ, ਜਨਨਿ ਭਗਨਿ ਸੁਤਾ ਰੂਪਕੈ ਨਿਹਾਰੀਐ." (ਭਾਗੁ ਕ)


ਪ੍ਰਾ. ਸੰਗ੍ਯਾ- ਜ਼ੰਗਾਰ. ਮੈਲ। ੨. ਸਿਵਾਲ.


ਵਰਤਮਾਨ ਜੱਬਲਪੁਰ.


ਜਾਮਾਤ੍ਰਿ. ਦਾਮਾਦ. ਪੁਤ੍ਰੀ ਦਾ ਪਤਿ. "ਪੁਤੀ ਭਾਤੀਈ ਜਾਵਾਈ." (ਵਾਰ ਬਿਲਾ ਮਃ ੪)


ਦੇਖੋ, ਜਾਵਾਲਿ.


ਸੰ. ਜਾਤਿਪਤ੍ਰੀ. L. Myristica Fragrans. ਸੰਗ੍ਯਾ- ਜਾਯਫਲ ਦੇ ਉੱਪਰਲਾ ਛਿਲਕਾ, ਜੋ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਹ ਪੁਲਾਉ ਆਦਿ ਭੋਜਨਾਂ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ¹ ਹੈ. ਜਾਵਿਤ੍ਰੀ ਕਫ, ਮੁਖ ਅਤੇ ਪੇਟ ਦੇ ਕੀੜੇ, ਖਾਂਸੀ, ਵਮਨ ਆਦਿਕ ਰੋਗ ਦੂਰ ਕਰਦੀ ਹੈ. ਦਿਲ ਦਿਮਾਗ ਨੂੰ ਤਾਕਤ ਦਿੰਦੀ ਹੈ. ਕਾਮ ਦੀ ਸ਼ਕਤਿ ਵਧਾਉਂਦੀ ਹੈ. ਪੱਠਿਆਂ ਵਿੱਚ ਫੁਰਤੀ ਲਿਆਉਂਦੀ ਹੈ. ਮਸਾਨੇ ਦੇ ਰੋਗ ਦੂਰ ਕਰਦੀ ਹੈ. ਇਸਤ੍ਰੀਆਂ ਦੇ ਰਿਹਮ ਦੇ ਰੋਗਾਂ ਲਈ ਖਾਸ ਕਰਕੇ ਗੁਣਕਾਰੀ ਹੈ.


ਜਾਵੇਗੀ. ਦੂਰ ਹੋਊ. "ਤਿਨਾ ਭੁਖ ਸਭਿ ਜਾਵੀ." (ਤਿਲੰ ਮਃ ੪) ੨. ਜਾਣ ਵਾਲੀ.


ਫ਼ਾ. [جاوید] ਵਿ- ਦਾਯਮੀ. ਨਿਤ੍ਯ ਰਹਿਣ ਵਾਲਾ.


ਸੰਗ੍ਯਾ- ਜੜਾਂ ਦਾ ਸਮੁਦਾਯ। ੨. ਜਟਾ ਦਾ ਸੰਘੱਟ। ੩. ਦੇਖੋ, ਜਾੜ੍ਹਃ