Meanings of Punjabi words starting from ਤ

ਅ਼. [تالیف] ਸੰਗ੍ਯਾ- ਸੰਗ੍ਰਹ (ਇਕੱਠਾ) ਕਰਨ ਦੀ ਕ੍ਰਿਯਾ। ੨. ਪੁਸ੍ਤਕ ਰਚਣਾ.


ਅ਼. [تعلیم] ਤਅ਼ਲੀਮ. ਸੰਗ੍ਯਾ- ਇ਼ਲਮ (ਵਿਦ੍ਯਾ) ਦੇਣ ਦੀ ਕ੍ਰਿਯਾ. ਸਿਕ੍ਸ਼ਾ. ਉਪਦੇਸ਼.


ਦੇਖੋ, ਤਾਲ ੨. "ਭੁਲਿਆ ਚੁਕਿ ਗਇਆ ਤਪ ਤਾਲੁ." (ਵਾਰ ਮਲਾ ਮਃ ੧) ੨. ਤਾਲਾਬ. ਤਾਲ. "ਕਰਤੈ ਪੁਰਖਿ ਤਾਲੁ ਦਿਵਾਇਆ." (ਸੋਰ ਮਃ ੫) ੩. ਸੰ. ਤਾਲੂਆ. Palate. । ੪. ਤਾਲੁਕੰਟਕ. ਕਾਉਂ. Palate- thorn.


ਦੇਖੋ, ਤਾਲੁ ੩. ਅਤੇ ੪.


ਸੰਗ੍ਯਾ- ਤਾਉ. ਸੇਕ. ਆਂਚ. "ਕੌਨ ਤਾਵ ਸੋ ਤਾਵਨ ਕੀਨਾ?" (ਨਾਪ੍ਰ) ੨. ਦੁੱਖ. ਕਲੇਸ਼. ਤਾਪ.