Meanings of Punjabi words starting from ਨ

निष्क्रमणा, ਸੰਗ੍ਯਾ- ਬਾਹਰ ਜਾਣ ਦੀ ਕ੍ਰਿਯਾ, ਅੱਗੇ ਵਧਣਾ, ਨਿਕਲਣਾ.


ਸੰ, निष्कृति, ਸੰਗ੍ਯਾ- ਛੁਟਕਾਰਾ, ਨਿਸ੍ਤਾਤ, ੨. ਪ੍ਰਾਯਸ਼੍ਚਿਤ, ਪਾਪ ਮਿਟਾਉਣ ਲਈ ਕੀਤਾ ਪੁੰਨਕਰਮ.


ਵਿ- ਮੂਲੋਂ ਖਾਲੀ, ਬਿਲਕੁਲ ਖਾਲੀ, "ਮਹਿਲ ਨਿਸਖਣ ਰਹਿ ਗਏ." (ਸ. ਫਰੀਦ) ਦੇਖੋ, ਸਖਣਾ.


ਦੇਖੋ, ਨਿਸਚਯ.


ਵਿ- ਨਿਸ਼ਾਚਰਹਾ ਦਾ ਸੰਖੇਪ, ਰਾਖਸ ਮਾਰਨ ਵਾਲਾ,"ਤਿਮਰਰਿ ਬਲ ਵ੍ਰਿਤ ਨਿਸਚਹਾ ਕਹਿ ਸੁਤ ਬਹੁਰ ਉਚਰਾ। ਆਯੁਧੁਚਰ ਸ੍ਰੀ ਬਾਨ ਕੇ ਨਿਕਸਹਿਂ ਨਾਮ ਅਪਾਰ,"(ਸਨਾਮਾ) ਤੁਮ੍ਰ (ਦੈਤ੍ਯ) ਅਰਿ, ਬਲ ਅਤੇ ਵ੍ਰਿਤ੍ਰ ਨਿਸ਼ਾਚਰਹਾ ਇੰਦ੍ਰ, ਉਸ ਦਾ ਪੁਤ੍ਰ ਅਰਜੁਨ, ਉਸ ਦਾ ਸ਼ਸਤ੍ਰ ਤੀਰ.


निश्चय, ਸੰਗ੍ਯਾ- ਯਕੀਨ, ਵਿਸ਼੍ਵਾਸ, ਭਰੋਸਾ।੨ ਬਿਨਾ ਸੰਸੇ ਗ੍ਯਾਨ। ੩. ਦ੍ਰਿੜ (ਪੱਕਾ) ਸੰਕਲਪ.; ਦੇਖੋ, ਨਿਸਚਯ.


ਦੇਖੋ, ਨਿਸਾਚਰ.


ਸੰ, निश्चल, ਵਿ- ਅਚਲ, ਜੋ ਆਪਣੇ ਥੰ ਤੋਂ ਨਾ ਹਿੱਲੇ.; ਦੇਖੋ, ਨਿਸਚਲ.


ਦੇਖੋ, ਦਾਦੂ.


ਦੇਖੋ, ਨਿਸਚਯ.