Meanings of Punjabi words starting from ਬ

ਸੰਗ੍ਯਾ- ਜੋ ਪ੍ਰਜਾ ਦੇ ਵੱਲਭ ਰਾਜਾ ਦੀ ਹੈ. ਸੈਨਾ ਫੌਜ. (ਸਨਾਮਾ)


ਬਲਰਾਮ. ਕ੍ਰਿਸਨ ਜੀ ਦਾ ਵਡਾ ਭਾਈ. "ਕ੍ਰਿਸ਼ਨ ਬਲਭਦ੍ਰ ਗੁਰਪਗ ਲਗਿ ਧਿਆਵੈ." (ਗਉ ਮਃ ੪)


ਦੇਖੋ, ਬੱਲਭਾ.


ਸੰ. ਵੱਲਭਾ ਪਯਾਰੀ। ੨. ਪਤਨੀ. ਜੋਰੂ. ਵਹੁਟੀ.


ਦੇਖੋ, ਬੈਸਨਵ (ਹ)


ਵਿ- ਵੱਲਭ. ਪ੍ਯਾਰਾ। ੨. ਦੇਖੋ, ਬੱਲਮ.


ਵਿ- ਵੱਲਭ. ਪ੍ਯਾਰਾ। ੨. ਦੇਖੋ, ਬੱਲਮ.


ਸੰਗ੍ਯਾ- ਬਰਛਾ. ਭਾਲਾ। ੨. ਚੋਬਦਾਰ ਦਾ ਉਹ ਸੋਟਾ, ਜਿਸ ਉੱਪਰ ਲੋਹੇ ਦਾ ਤਿੱਖਾ ਫਲ ਹੋਵੇ.


ਅੰ. Volunteer ਵਾਲੰਟਿਯਰ. ਸੰਗ੍ਯਾ- ਆਪਣੀ ਇੱਛਾ ਅਤੇ ਉਤਸਾਹ ਨਾਲ ਸੇਵਾ ਕਰਨ ਵਾਲਾ.


ਸੰ. ਵਲਮੀਕ. ਸੰਗ੍ਯਾ- ਵਰਮੀ. ਸਿਉਂਕ (ਦੀਮਕ) ਦੀ ਬਣਾਈ ਹੋਈ ਮਿੱਟੀ ਦੀ ਉੱਚੀ ਢੇਰੀ.