भृभृत्. ਪ੍ਰਿਥਿਵੀ ਨੂੰ ਧਾਰਨ ਕਰਨਵਾਲਾ ਪਰਬਤ। ੨. ਕਰਤਾਰ. ਜਗਤਾਧਾਰ. "ਜਸਤਿਲਕ ਭੂਭ੍ਰਿਤ ਭਾਨੁ." (ਅਕਾਲ) ੩. ਰਾਜਾ. ਬਾਦਸ਼ਾਹ.
ਦੇਖੋ, ਭੂਮਿ.
nan
ਦੇਖੋ, ਭੂਮਿਜ.
nan
nan
ਭੂਮਾਨ. ਭੂਵਾਨ. ਜ਼ਿਮੀਦਾਰ. ਬਿਸਵੇਦਾਰ. "ਬਡੇ ਬਡੇ ਰਾਜੇ ਅਰੁ ਭੂਮਨ." (ਧਨਾ ਮਃ ੫) "ਧਣੀ ਭੂਮਨ ਚਤੁਰਾਂਗਾ." (ਜੈਤ ਮਃ ੫) ਸ੍ਵਾਮੀ ਹੈ ਜ਼ਿਮੀਦਾਰਾਂ ਅਤੇ ਚਤੁਰੰਗਿਨੀ ਸੈਨਾ ਦਾ। ੨. ਸੰ. भृमन. ਸੰਗ੍ਯਾ- ਬਹੁਤਾਯਤ. ਬਹੁਤ ਜ਼੍ਯਾਦਤੀ। ੩. ਦੌਲਤ. ਸੰਪਦਾ। ੪. ਦੇਸ਼. ਮੁਲਕ। ੫. ਪ੍ਰਿਥਿਵੀ.
ਭੂਮਿ (ਪ੍ਰਿਥਿਵੀ) ਨੂੰ ਭਰਨ ਵਾਲਾ (ਭਿਰ੍ਤ੍ਰ- भर्तृ) ਪ੍ਰਿਥਿਵੀਪਾਲਕ. "ਭੂਮਭਰਥ ਭਏ ਪਰੀਛਤ." (ਗ੍ਯਾਨ)
ਵਡਾ. "ਭੂਮਨ ਮਹਿ ਭੂਮਾ." (ਗੂਜ ਅਃ ਮਃ ੫) ਜ਼ਿਮੀਦਾਰਾਂ ਵਿੱਚ ਵਡਾ ਪ੍ਰਿਥਿਵੀਪਤਿ ਹੈ।#੨. ਸੰਗ੍ਯਾ- ਸਭ ਤੋਂ ਵਡਾ ਬ੍ਰਹ੍ਮ। ੩. ਸੰ. ਭੂਮ੍ਨਾ. ਕ੍ਰਿ. ਵਿ- ਬਹੁਤ ਕਰਕੇ.
ਭੂਮਿ- ਆਸਨ. ਜ਼ਮੀਨ ਪੁਰ ਬੈਠਣਾ. ਭੁੰਞੇ ਸੌਂਣਾ.
ਦੇਖੋ, ਭੋਮਾਸੁਰ. "ਔਰ ਭੂਮਾਸੁਰ ਭੂਮ ਕੋ ਬਾਲਕ ਭੂਪਤਿ ਹੈ ਇਨਕੋ ਪਹਿਚਾਨ੍ਯੋ." (ਕ੍ਰਿਸਨਾਵ)
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ.