Meanings of Punjabi words starting from ਮ

ਪ੍ਰਾ. ਸੰਗ੍ਯਾ- ਮਦਨ. ਕਾਮ. ਦਖੋ, ਮਯਮੰਤ ੩.


ਮਯ (ਸ਼ਰਾਬ) ਵਿੱਚ ਮੱਤ। ੨. ਮਦ ਕਰਕੇ ਮਸ੍ਤ। ੩. ਸੰਗ੍ਯਾ- ਮਤਵਾਲਾ ਹਾਥੀ. "ਮੇਰੇ ਜਾਨ ਘੰਟਾ ਹੈ ਮਦਨ ਮਯਮੰਤ ਕੋ." (ਹਰਿਜਨ) ਪ੍ਰਾਕ੍ਰਿਤ ਵਿੱਚ ਦ ਦਾ ਯ ਹੋ ਜਾਂਦਾ ਹੈ, ਜੈਸੇ- ਮਦਨ ਦਾ ਮਯਨ ਅਤੇ ਮਦ ਦਾ ਮਯ.


ਮਦਮੱਤੀ. "ਜੁੱਬਣ ਮਯਮੰਤੀ ਸੁੱਬਾਲੀ." (ਦੱਤਾਵ). ਉੱਤਮ (ਸੁੰਦਰ) ਬਾਲਾ, ਯੌਵਨ ਦੇ ਨਸ਼ੇ ਵਿੱਚ ਮਸ੍ਤ ਹੋਈ.


ਦੇਖੋ, ਮਯਮੰਤ. "ਮਨੁ ਕੁੰਚਰੁ ਮਯਮੰਤੁ." (ਸ. ਕਬੀਰ)


ਕ੍ਰਿਪਾ. ਦਯਾ. ਦੇਖੋ, ਮਇਆ. "ਦੀਨਾਨਾਥ ਮਯਾ ਕਰੋ." (ਸਹਸ ਮਃ ੫) ੨. ਮੈਯਾ. ਮਾਂ. "ਮਯਾ! ਜਾਨ ਚੇਰੋ, ਮਯਾ ਮੋਹਿ ਕੀਜੈ." (ਚਰਿਤ੍ਰ ੧) ੩. ਸੰ. ਇਲਾਜ. ਚਿਕਿਤਸਾ। ੪. ਜੀਵ ਅਤੇ ਸਰੀਰ ਦਾ ਸੰਬੰਧ. ਜੀਵਨ। ੪. ਅਸ੍‌ਮਦ ਸ਼ਬਦ ਦੀ ਤ੍ਰਿਤੀਆ ਦਾ ਏਕ ਵਚਨ. ਮੁਝ ਸੇ. ਮੇਥੋਂ.


ਦੇਖੋ, ਮਿਆਦ.


ਦੇਖੋ, ਮਾਯਾਪੁਰੀ.


ਫ਼ਾ. [میاور] ਨਾ ਲਿਆ. ਮਤ ਲਾ.


ਫ਼ਾ. [میان] ਕ੍ਰਿ. ਵਿ- ਭੀਤਰ. ਅੰਦਰ. ਵਿੱਚ। ੨. ਸੰਗ੍ਯਾ- ਕਮਰ. ਲੱਕ. ਸ਼ਰੀਰ ਦਾ ਮੱਧ ਭਾਗ.


ਸੰ. ਕਿੰਪੁਰੁਸ ਅਥਵਾ ਕਿੰਨਰ ਦੇਵਤਾ। ੨. ਵਨਮਾਨਸ. ਬਨਜਾਣੂ.


ਸੰ. ਸੰਗ੍ਯਾ- ਕਿਰਨ। ੨. ਚਮਕ। ੩. ਸ਼ੋਭਾ। ੪. ਅਗਨਿ ਦੀ ਲਾਟ। ੫. ਸੰ. ਮਾਕ੍ਸ਼ਿ. ਸ਼ਹਦ. ਮਧੁ. "ਕਤਹੂ ਪਯੂਖ ਹ੍ਵੈਕੈ ਪੀਵਤ ਪਿਵਾਵਤ ਹੋ, ਕਤਹੂ ਮਯੂਖ ਊਖ ਰਹੂੰ ਮਦਪਾਨ ਹੋ." (ਅਕਾਲ) ਕਹੀਂ ਪੀਯੂਸ (ਅਮ੍ਰਿਤ) ਪਾਨ, ਕਹੂੰ ਮਯੂਖ (ਮਾਕ੍ਸ਼ਿ ਸ਼ਹਦ) ਪਾਨ, ਕਹੀਂ ਊਖ (ਇਕ੍ਸ਼ੁ) ਪਾਨ, ਕਹੂੰ ਮਦ੍ਯਪਾਨ.