Meanings of Punjabi words starting from ਰ

ਇੰਦ੍ਰੀਆਂ. ਦੇਖੋ, ਰਿਖਿਅੰ. "ਰੋਕ ਰਿਖੀਕ ਸੁਨਹਿ ਮਨ ਭਾਵਹਿ." (ਨਾਪ੍ਰ)


ਸੰ. ਹ੍ਰਿਸੀਕੇਸ਼, ਹ੍ਰਿਸੀਕ (ਇੰਦ੍ਰੀਆਂ) ਦਾ ਸ੍ਵਾਮੀ, ਪਾਰਬ੍ਰਹਮ. "ਰਿਖੀਕੇਸ ਗੋਪਾਲ ਗੋਵਿੰਦ." (ਰਾਮ ਮਃ ੫) "ਕਹਹੁ ਮੁਖਹੁ ਰਿਖੀਕੇਸੁ ਹਰੇ." (ਮਃ ੪. ਵਾਰ ਕਾਨ)


ਰਿਖਿ- ਈਸ਼. ਦੇਖੋ, ਰਿਖੀਸ.


ਦੇਖੋ, ਵੇਦ.


ਸੰ. ऋच्. ਧਾ- ਪ੍ਰਸ਼ਨ ਕਰਨਾ, ਉਸਤਤਿ ਕਰਨਾ. ਚਮਕਣਾ. ਇਸੇ ਧਾਤੁ ਤੋਂ ਰਿਗ ਸ਼ਬਦ ਹੈ।#੨. रिच्. ਧਾ- ਵੱਖ ਕਰਨਾ, ਦਸ੍ਤ ਦੇਣਾ, ਕੋਠਾ (ਮੇਦਾ) ਸਾਫ ਕਰਨਾ, ਗਰਭ ਗਿਰਾਉਣਾ. ਇਸੇ ਤੋਂ ਰੇਚਕ ਰੇਚਨ ਆਦਿ ਸ਼ਬਦ ਬਣਦੇ ਹਨ.


ਸੰ. ਸੰਗ੍ਯਾ- ਰਿਗਵੇਦ ਦਾ ਮੰਤ੍ਰ. ਦੇਖੋ, ਰਿਚ ਧਾ. "ਵੇਦ ਕੀ ਰਿਚਾ ਸੁਣਾਈ." (ਭਾਗੁ)


ਸੰ. ऋचीक. ਭ੍ਰਿਗੁਵੰਸ਼ੀ ਇੱਕ ਰਿਖੀ, ਜੋ ਜਮਦਗ੍ਨਿ ਦਾ ਪਿਤਾ ਅਤੇ ਊਰਵ ਦਾ ਪੁਤ੍ਰ ਸੀ. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਰਿਚੀਕ ਬਹੁਤ ਬੁੱਢਾ ਸੀ, ਪਰ ਰਾਜਾ ਗਾਧੀ ਪਾਸ ਉਸ ਦੀ ਲੜਕੀ ਵਿਆਹੁਣ ਲਈ ਪੁੱਜਾ. ਗਾਧੀ ਨੇ ਆਖਿਆ ਕਿ ਜੇ ਤੂੰ ਇੱਕ ਹਜ਼ਾਰ ਚਿੱਟਾ ਘੋੜਾ ਕਾਲੇ ਕੰਨਾਂ ਵਾਲਾ ਮੈਨੂੰ ਦੇਵੇਂ, ਤਦ ਕਨ੍ਯਾ ਦੇਵਾਂਗਾ. ਰਿਚੀਕ ਨੇ ਅਜੇਹੇ ਘੋੜੇ ਵਰੁਣ ਤੋਂ ਲੈਕੇ ਰਾਜੇ ਨੂੰ ਦਿੱਤੇ ਅਤੇ ਉਸ ਦੀ ਪੁਤ੍ਰੀ "ਸਤ੍ਯਵਤੀ" ਵਿਆਹੀ. ਰਾਮਾਯਣ ਵਿੱਚ ਕਥਾ ਹੈ ਕਿ ਰਿਚੀਕ ਨੇ ਆਪਣਾ ਪੁਤ੍ਰ ਸੁਨਹਸ਼ੇਫ ਯਗ੍ਯ ਦੀ ਕੁਰਬਾਨੀ ਲਈ ਵੇਚ ਦਿੱਤਾ ਸੀ. ਦੇਖੋ, ਸੁਹਨਸ਼ੇਫ.


ਸੰ. ऋक्ष. ਸੰਗ੍ਯਾ- ਭਾਲੁ. ਰੀਛ। ੨. ਨਕ੍ਸ਼੍‍ਤ੍ਰ ਤਾਰਾ ਸਿਤਾਰਾ। ੩. ਸੰ. ऋच्छ. ਧਾ- ਮੋਹ ਕਰਨਾ, ਬੇਸੁਧ ਹੋਣਾ, ਜਾਣਾ.