Meanings of Punjabi words starting from ਬ

ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ.


ਸੰ. वल्वल. ਵਲ੍ਵਲ. ਇਲ੍ਵਲ ਦਾ ਪੁਤ੍ਰ. ਜੋ ਰਿਖੀਆਂ ਨੂੰ ਦੁਖ ਦੇਣ ਵਾਲਾ ਦੈਤ ਸੀ. ਇਸ ਨੂੰ ਬਲਭਦ੍ਰ ਨੇ ਮਾਰਿਆ. ਦੇਖੋ, ਭਾਗਵਤ ਸਕੰਧ ੧੦. ਅਃ ੧੯. "ਬਲਲਿ ਨਾਮ ਹਲਧਰ ਤਿਹ ਮਾਰੋ." (ਕ੍ਰਿਸਨਾਵ)


ਬਲਿਹਾਰ ਗਏ, ਕੁਰਬਾਨ ਹੋਏ. "ਹਮ ਜਨ ਕੈ ਬਲਿ ਬਲਲੇ." (ਨਟ ਮਃ ੪) ੨. ਬਲੈਯਾਂ ਲੈਨੇ ਹਾਂ. ਦੇਖੋ, ਬਲਾਇ ਲੇਨਾ.


ਅ਼. [بلوا] ਸੰਗ੍ਯਾ- ਦੰਗਾ। ੨. ਬਗ਼ਾਵਤ. ਵਿਦ੍ਰੋਹ। ੩. ਬਲਾ. ਮੁਸੀਬਤ. ਆਫ਼ਤ.


ਵਿ- ਬਲ ਵਾਲਾ. ਤਾਕਤਵਰ.