Meanings of Punjabi words starting from ਭ

ਦੇਖੋ, ਭੌਮਾਸੁਰ। ੨. ਬਿਰਛ ਅਤੇ ਘਾਹ. (ਸਨਾਮਾ) ੩. ਮੰਗਲ.


ਪ੍ਰਿਥਿਵੀ ਦੇ ਪੁਤ੍ਰ ਘਾਹ ਨੂੰ ਚਰਨ ਵਾਲਾ ਮ੍ਰਿਗ. ਉਸ ਦਾ ਵੈਰਾ ਸ਼ੇਰ. (ਸਨਾਮਾ)


ਪ੍ਰਿਥਿਵੀ ਦੀ ਪੁਤ੍ਰੀ ਸੀਤਾ.


ਸੰਗ੍ਯਾ- ਗ੍ਰੰਥ ਦੇ ਮੁੱਢ ਗ੍ਰੰਥ ਸੰਬੰਧੀ ਵ੍ਯਾਖ੍ਯਾ, ਜਿਸ ਵਿੱਚ ਉਸ ਦੇ ਲਿਖੇ ਜਾਣ ਦਾ ਕਾਰਣ ਅਤੇ ਭਾਵ ਆਦਿ ਲਿਖਿਆ ਹੋਵੇ. ਦੀਬਾਚਾ. ਮੁਖਬੰਧ ਤਮਹੀਦ. Preface. Introduction। ੨. ਪ੍ਰਿਥਿਵੀ ੩. ਅਸਥਾਨ. ਥਾਂ। ੪. ਪ੍ਰਕਰਣ. ਪ੍ਰਸੰਗ। ੫. ਅੰਤਹਕਰਣ ਦੀ ਵ੍ਰਿੱਤਿ। ੬. ਗ੍ਯਾਨ ਦੀਆਂ ਸੱਤ ਭੂਮਿਕਾ ਲਿਖੀਆਂ ਹਨ. ਦੇਖੋ, ਸਪਤ ਭੂਮਿਕਾ। ੭. ਯੋਗ ਮਤ ਅਨੁਸਾਰ ਚਿੱਤ ਦੀ ਹਾਲਤ (ਦਸ਼ਾ) ਅਥਵਾ ਅਵਸ੍‍ਥਾ, ਜਿਸ ਦੇ ਪੰਜ ਭੇਦ ਹਨ- ਕ੍ਸ਼ਿਪ੍ਤ, ਮੂਢ, ਵਿਕ੍ਸ਼ਿਪ੍ਤ, ਏਕਾਗ੍ਰ ਅਤੇ ਨਿਰੁੱਧ.


ਭੂਕੰਪ. ਭੂਚਾਲ। ੨. ਪ੍ਰਿਥਿਵੀ ਦੀ ਗਤਿ. ਜ਼ਮੀਨ ਦੇ ਘੁੰਮਣ ਦੀ ਕ੍ਰਿਯਾ.


ਦੇਖੋ, ਭੌਮਾਸੁਰ। ੨. ਬਿਰਛ ਅਤੇ ਘਾਹ. (ਸਨਾਮਾ) ੩. ਮੰਗਲ.


ਭੂਮਿਜ (ਘਾਹ) ਨੂੰ ਚਰਨ ਵਾਲਾ ਮ੍ਰਿਗ. ਉਸ ਦਾ ਵੈਰੀ ਸ਼ੇਰ, ਉਸ ਦੀ ਵੈਰਣ ਬੰਦੂਕ. (ਸਨਾਮਾ)


ਭੂਮਿਜ (ਬਿਰਛ ਦੇ ਕਾਠ) ਦੀ ਹੈ ਪਿੱਠ ਜਿਸ ਦੀ. ਕਾਠ ਦੇ ਕੁੰਦੇ ਵਾਲੀ ਬੰਦੂਕ. (ਸਨਾਮਾ)


ਪ੍ਰਿਥਿਵੀ ਦਾਨ. "ਭੂਮਿਦਾਨੁ ਅਰਪਿ ਧਰਾ." (ਸਾਰ ਪੜਤਾਲ ਮਃ ੫)


ਦੇਖੋ, ਭੂਮਿ। ੨. ਭੂਮੀਆ (ਜ਼ਿਮੀਦਾਰ) ਦੀ ਥਾਂ ਭੀ ਭੂਮੀ ਸ਼ਬਦ ਆਇਆ ਹੈ. "ਦਿਵਸ ਚਰ੍ਹੇ ਆਯੋ ਵਹ ਭੂਮੀ." (ਨਾਪ੍ਰ)


ਜ਼ਮੀਨ ਵਾਲਾ. ਭੂਮਿਪਤਿ. "ਭੂਮੀਆ ਭੂਮਿ ਉਪਰਿ ਨਿਤ ਲੁਝੈ." (ਗਉ ਮਃ ੫) ੨. ਰਾਜਪੂਤਾਨੇ ਵਿੱਚ ਭੂਮੀਆ ਦਾ ਅਰਥ ਹੈ. ਮੁਜ਼ਾਰਅ਼, ਜੋ ਕਾਸ਼੍ਤਕਾਰ ਜ਼ਮੀਨ ਦਾ ਮਾਲਿਕ (ਬਿਸਵੇਦਾਰ) ਨਹੀਂ.