Meanings of Punjabi words starting from ਮ

ਸੰਗ੍ਯਾ- ਮਯੂਖ (ਕਿਰਨਾਂ) ਧਾਰਨ ਵਾਲਾ, ਸੂਰਜ। ੨. ਚੰਦ੍ਰਮਾ. "ਕਹੁਁ ਚਕੋਰ ਹ੍ਵੈ ਪ੍ਰੀਤਿ ਮਯੂਖੀ." (ਮਲੋਹ)


ਸੰਗ੍ਯਾ- ਮੋਰ. ਤ਼ਾਊਸ.


ਮੋਰ ਦੀ ਧੁਜਾ ਵਾਲਾ ਸ਼ਿਵਪੁਤ੍ਰ, ਸਕੰਦ. ਖਡਾਨਨ. ਕਾਰ੍‌ਤਿਕੇਯ। ੨. ਦੇਖੋ, ਮੋਰਧੁਜ.


ਸ਼ਿਵ ਦਾ ਪੁਤ੍ਰ ਕਾਰ੍‌ਤਿਕੇਯ, ਜੋ ਮੋਰ ਦੀ ਸਵਾਰੀ ਕਰਦਾ ਹੈ.


ਮੋਰ ਦੀ ਮਦੀਨ. ਮੋਰਨੀ.


ਚੰਦ੍ਰਮਾ. ਦੇਖੋ, ਮ੍ਰਿਗਾਂਕ.


ਸੰ. ਸੰਗ੍ਯਾ- ਮੌਤ. ਮ੍ਰਿਤ੍ਯੁ। ੨. ਸੰਸਾਰ. ਜਗਤ। ੩. ਪ੍ਰਿਥਿਵੀ। ੪. ਫ਼ਾ. [مر] ਵਿ- ਖਾਸ. ਵਿਸ਼ੇਸ.


ਮਰੋ। ੨. ਮਰਉਂ. ਮਰਾਂ. "ਮਰਉ ਤ ਹਰਿ ਕੈ ਦ੍ਵਾਰਿ." (ਸ. ਕਬੀਰ)


ਸੰ. मर्श. ਸੰਗ੍ਯਾ- ਸਲਾਹ. ਮੰਤ੍ਰ. ਮਸ਼ਵਰਾ। ੨. ਸੰ. मर्ष. ਧੀਰਯ. ਬਰਦਾਸ਼੍ਤ। ੩. ਛਿਮਾ.