Meanings of Punjabi words starting from ਜ

ਸੰ. ਵਿ- ਜੰਗਲੀ। ੨. ਸੰਗ੍ਯਾ- ਜੰਗਲੀ ਜੀਵ. "ਜੰਗਲ ਕਰ ਜਾਂਗਲਿਕ ਵਿਸੇਸ." (ਗੁਪ੍ਰਸੂ) ੩. ਸਪੇਰਾ. ਸੱਪ ਫੜਨ ਵਾਲਾ.


ਡਿੰਗ. ਸੰਗ੍ਯਾ- ਜੰਗ ਵਿੱਚ ਵੱਜਣ ਵਾਲਾ ਨਗਾਰਾ.


ਸੰ. जङ्घा ਜੰਘਾ. ਸੰਗ੍ਯਾ- ਰਾਨ. ਗੋਡੇ ਅਤੇ ਕਮਰ ਦੇ ਮੱਧ ਦਾ ਭਾਗ. ਉਰੁ. ਪੱਟ.


ਸੰਗ੍ਯਾ- ਜੰਘਾਂ ਪੁਰ ਪਹਿਰਨ ਦਾ ਘੁੱਟਵਾਂ ਵਸਤ੍ਰ. ਨੰਗੇਜ ਢਕਣ ਦਾ ਕਪੜਾ, ਜੋ ਛੋਟੀ ਕੱਛ ਜੇਹਾ ਹੁੰਦਾ ਹੈ. ਇਸ ਨੂੰ ਪਹਿਲਵਾਨ ਅਤੇ ਕਸਰਤ ਕਰਨ ਵਾਲੇ ਲੋਕ ਪਹਿਰਦੇ ਹਨ.


ਦੇਖੋ, ਜਾਚ ੨. ਅਤੇ ੩.


ਸਰਵ- ਜਿਸ ਦੇ. "ਜਾਂਚੈ ਘਰਿ ਕੁਲਾਲਾ ਬ੍ਰਹਮਾ." (ਮਲਾ ਨਾਮਦੇਵ) ੨. ਜਾਂਚ ਕਰਦਾ ਹੈ. ਦੇਖੋ, ਜਾਚਨਾ ੩. ਅਤੇ ੪.