Meanings of Punjabi words starting from ਤ

ਸੰਗ੍ਯਾ- ਖੋਜ ਦ੍ਰਿਸ੍ਟਿ. ਕਿਸੇ ਵਸਤੁ ਦਾ ਭੇਤ ਜਾਣਨ ਲਈ ਗਹਿਰੀ ਨਜਰ. ਨੀਝ। ੨. ਸੰ. ਤਾਡ. ਤਾੜਨ ਦਾ ਭਾਵ. ਕੁੱਟਣਾ। ੩. ਖਜੂਰ ਦੀ ਕ਼ਿਸਮ ਦਾ ਇੱਕ ਬਿਰਛ. ਤਾਲ L. Sabal Palmetta. ਇਸ ਦੇ ਰਸ ਤੋਂ ਤਾੜੀ ਸ਼ਰਾਬ ਬਣਦੀ ਹੈ. ਪੱਤਿਆਂ ਦੇ ਪੱਖੇ ਬਣਾਉਂਦੇ ਹਨ. ਪੁਰਾਣੇ ਸਮੇਂ ਤਾੜਪਤ੍ਰ ਲਿਖਣ ਲਈ ਕਾਗਜ ਦੀ ਥਾਂ ਵਰਤੇ ਜਾਂਦੇ ਸਨ. ਦੇਖੋ, ਤਾਰਿ। ੪. ਤਿੰਨ ਸੌ ਹੱਥ ਦੀ ਲੰਬਾਈ. ਡੇਢ ਸੌ ਗਜ਼ ਭਰ ਮਿਣਤੀ. "ਤਾੜ ਪ੍ਰਮਾਣ ਕਰ ਅਸਿ ਉਤੰਗ ×××× ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ." (ਕਲਕੀ)

ਇੱਕ ਰਾਖਸੀ. ਦੇਖੋ, ਤਾਰਕਾ ੪.

ਤਾੜਕਾ ਰਾਖਸੀ ਦੇ ਮਾਰਨ ਵਾਲੇ ਸ਼੍ਰੀ ਰਾਮਚੰਦ੍ਰ ਜੀ. ਦੇਖੋ, ਤਾਰਕਾਰਿ.

(ਸੰ. तड्. ਧਾ- ਮਾਰਨਾ, ਤਾੜਨ ਕਰਨਾ). ਕ੍ਰਿ- ਕੁੱਟਣਾ. ਪੀਟਨਾ। ੨. ਡਾਂਟਨਾ. ਧਮਕਾਉਣਾ। ੩. ਦੰਡ ਦੇਣਾ। ੪. ਨੀਝ ਲਾਕੇ ਤੱਕਣਾ. ਦੇਖੋ, ਤਾੜ ੧.

ਦੇਖੋ, ਤਾੜ ੩.

ਦੇਖੋ, ਤਾੜ ੪.

ਸੰਗ੍ਯਾ- ਰੂੰ ਤਾੜਨ ਦਾ ਯੰਤ੍ਰ. ਤੂਲਚਾਪ.