Meanings of Punjabi words starting from ਬ

ਵਿ- ਬਲ ਨਾਲ ਠੱਗਣ ਵਾਲਾ. ਜ਼ੋਰ ਨਾਲ ਖੋਹਣ ਵਾਲਾ. "ਹਮ ਪਾਪੀ ਬਲਵੰਚੀਆ." (ਬਿਹਾ ਛੰਤ ਮਃ ੪) ੨. ਸੰਗ੍ਯਾ- ਡਾਕੂ। ੩. ਬਲ ਛਲ ਕਰਨ ਵਾਲਾ.


ਸ਼੍ਰੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ, ਜੋ ਸੱਤੇ ਨਾਲ ਮਿਲਕੇ ਕੀਰਤਨ ਕਰਦਾ ਸੀ. ਭਾਈ ਸੰਤੋਖਸਿੰਘ ਨੇ ਬਲਵੰਡ ਤੇ ਸੱਤਾ ਭਾਈ ਲਿਖੇ ਹਨ. ਯਥਾ- "ਹੁਤੋ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੋ ਅਨੁਜ ਸੁਜਾਨਾ." (ਗੁਪ੍ਰਸੂ ਰਾਸਿ ੩. ਅਃ ੪੩) ਪਰ ਬਾਵਾ ਕ੍ਰਿਪਾਲਸਿੰਘ ਭੱਲਾ ਕ੍ਰਿਤ "ਮਹਿਮਾਪ੍ਰਕਾਸ਼." ਜੋ ਸੰਮਤ ੧੮੫੭ ਵਿੱਚ ਲਿਖਿਆ ਗਿਆ ਹੈ. ਸੱਤੇ ਨੂੰ ਬਲਵੰਡ ਦਾ ਪੁਤ੍ਰ ਪ੍ਰਗਟ ਕਰਦਾ ਹੈ, ਯਥਾ- "ਬਲਵੰਡ ਪੁਤ੍ਰ ਸੱਤਾ ਤਹਿ ਆਇ। ਆਨ ਹਜੂਰ ਰਬਾਬ ਵਜਾਇ." ਦੇਖੋ, ਲੱਧਾ ਭਾਈ. "ਬਲਵੰਡ ਖੀਵੀ ਨੇਕ ਜਨ." (ਵਾਰ ਰਾਮ ੩) ੨. ਵਿ- ਬਲਵੰਤ. ਤ਼ਾਕਤ਼ਵਰ.


ਮੁਗਲਪਤਿ ਸ਼ਾਹਜਹਾਂ ਦੀ ਸੈਨਾ ਦਾ ਸਰਦਾਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨਾਲ ਲੜਿਆ. ਇਸ ਨੂੰ ਭਾਈ ਕਲ੍ਯਾਨੇ ਨੇ ਮਾਰਿਆ. ਭਾਈ ਕਲ੍ਯਾਨਾ ਭੀ ਇਸੇ ਜੰਗ ਵਿੱਚ ਸ਼ਹੀਦ ਹੋਇਆ.


ਬਲਵੰਡ ਨੇ. "ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ." (ਵਾਰ ਰਾਮ ੩) ੨. ਬਲਵਾਨਾਂ (ਬਲਵਾਨੋਂ) ਨੇ.


ਵਿ- ਬਲ ਵਾਲਾ. ਤ਼ਾਕਤ਼ਵਰ.


ਸੰ. बलवन्तकारिन्. ਜ਼ੋਰ ਨਾਲ ਪੁਕਾਰਨ ਵਾਲਾ. ਭਾਵ- ਹੰਕਾਰ ਭਰੀ ਆਵਾਜ਼ ਨਾਲ ਨੌਕਰਾਂ ਨੂੰ ਸੱਦਣ ਵਾਲਾ. "ਬਹੁ ਜਤਨ ਕਰਤਾ ਬਲਵੰਤਕਾਰੀ." (ਸਹਸ ਮਃ ੫)


ਵਿ- ਬਲ਼ਵਤਿ. ਜ਼ੋਰ ਵਾਲੀ. "ਬਲਵੰਤਿ ਬਿਆਪਿਰਹੀ ਸਭ ਮਹੀ." (ਗੂਜ ਮਃ ੫) ਪ੍ਰਬਲ ਮਾਇਆ ਵਿਆਪ ਰਹੀ ਹੈ.


ਸੰ. ਸੰਗ੍ਯਾ- ਪ੍ਰਬਲ ਅਸਰ ਕਰਨ ਵਾਲੀ ਦਵਾਈ. ਇਸ ਨਾਮ ਦੀ ਇੱਕ ਬੂਟੀ. ਜਿਸ ਦਾ ਪ੍ਰਸਿੱਧ ਨਾਮ "ਖਰੈਟੀ" ਹੈ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਇਹ ਪੱਠਿਆਂ ਨੂੰ ਮਜਬੂਤ ਕਰਦੀ ਅਤੇ ਪੇਸ਼ਾਬ ਦੀ ਬੀਮਾਰੀਆਂ ਹਟਾਉਂਦੀ ਹੈ. ਖ਼ੂਨੀ ਬਵਾਸੀਰ ਵਿੱਚ ਵਰਤਣੀ ਬਹੁਤ ਗੁਣਕਾਰੀ ਹੈ. L. Siza Cordifolia ੨. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਵਿਦ੍ਯਾ, ਜਿਸ ਦਾ ਸਾਧਨ ਕਰਕੇ ਜੰਗ ਵਿੱਚ ਭੁੱਖ ਤੇਹ ਨਹੀਂ ਲਗਦੀ. ਵਿਸ਼੍ਵਾਮਿਤ੍ਰ ਨੇ ਬਲਾ ਅਤੇ ਅਤਿਬਲਾ ਵਿਦ੍ਯਾ ਰਾਮਚੰਦ੍ਰ ਜੀ ਨੂੰ ਸਿਖਾਈ ਸੀ। ੩. ਪ੍ਰਿਥਿਵੀ। ੪. ਲਕ੍ਸ਼੍‍ਮੀ. ਲੱਛਮੀ। ੫. ਦਕ੍ਸ਼੍‍ ਦੀ ਇੱਕ ਕੰਨ੍ਯਾ। ੬. ਅ਼. [بلا] ਆਫ਼ਤ. ਵਿਪਦਾ। ੭. ਦੁੱਖ। ੮. ਭੂਤ ਪ੍ਰੇਤ ਦੀ ਪੀੜਾ। ੯. ਬੀਮਾਰੀ। ੧੦. ਦੇਖੋ, ਬੱਲਾ.