Meanings of Punjabi words starting from ਭ

ਬਾਬਾ ਆਲਾਸਿੰਘ ਪਟਿਆਲਾਪਤਿ ਦਾ ਦੂਜਾ ਪੁਤ੍ਰ. ਜਿਸ ਦਾ ਜਨਮ ਸੰਮਤ ੧੭੭੮ ਅਤੇ ਦੇਹਾਂਤ ਪਿਤਾ ਦੇ ਜਿਉਂਦੇ ਹੀ ਸੰਮਤ ੧੭੯੯ ਵਿੱਚ ਹੋਇਆ.


ਪ੍ਰਿਥਿਵੀ ਮੰਡਲ. ਭੂਗੋਲ. "ਸੁਰਗ ਮਿਰਤ ਪਇਆਲ ਭੂਮੰਡਲ." (ਧਨਾ ਮਃ ੫)


ਸੰ. ਭੂਯਸ੍‌. ਵ੍ਯ- ਪੁਨਃ ਫਿਰ। ੨. ਬਹੁਤ ਅਧਿਕ.


ਸੰਗ੍ਯਾ- ਪਾਣੀ ਦੇ ਛੋਟੇ ਕਣ. ਫੁਹਾਰ। ੨. ਭੂਤਕਾਲ. ਭੂਤ. "ਭੂਰ ਭਵਿਖ ਨਾਹੀ ਤੁਮ ਜੈਸੇ." (ਸਾਰ ਮਃ ੧) ੩. ਵਿ- ਭੂਰਾ ਘਸਮੈਲਾ ਚਿੱਟਾ. ਸੰ. ਬਭ੍ਰੂ. "ਦਾੜੀ ਹੋਈ ਭੂਰ." (ਸ. ਫਰੀਦ) ੪. ਦੇਖੋ, ਭੂਰਿ। ੫. ਸੰ. भृर्. ਉੱਪਰਲੇ ਸੱਤ ਲੋਕਾਂ ਵਿੱਚੋਂ ਇੱਕ ਲੋਕ। ੬. ਜ੍ਯੋਤਿਸ ਅਨੁਸਾਰ ਲੰਕਾ ਤੋਂ ਦੱਖਣੀ ਹਿੱਸਾ.


ਭੂਮਾਸੁਰ. ਦੇਖੋ, ਭੌਮਾਸੁਰ. "ਭੂਰਸਲਾ ਤ੍ਰਿਯ ਕੋ ਭਰਤਾ ਹੈ." (ਕ੍ਰਿਸਨਾਵ) ੨. ਦੇਖੋ, ਭੂਰਿਸ੍ਰਵਾ.