Meanings of Punjabi words starting from ਵ

ਇੱਕ ਭਾਰਦ੍ਵਾਜੀ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਧਰਮਪ੍ਰਚਾਰਕ ਹੋਇਆ.


ਵਿਸ਼੍ਵਾਸ. ਯਕੀਨ. ਭਰੋਸਾ. "ਗੁਰਬਚਨਿ ਨ ਕਰਹਿ ਵਿਸਾਸੁ." (ਸਵਾ ਮਃ ੩)


ਦੇਖੋ, ਵਿਸਵਾਸ ਘਾਤ ਵਿਸ਼੍ਵਾਸਘਾਤਕ.


ਦੇਖੋ, ਬਿਸਾਹਨ. "ਤੈਸੀ ਵਸਤੁ ਵਿਸਾਹੀਐ, ਜੈਸੀ ਨਿਬਹੈ ਨਾਲਿ." (ਸ੍ਰੀ ਮਃ ੧) ੨. ਵਿਸ਼੍ਵਾਸ ਕਰਨਾ.


ਵਿਸ਼੍ਵਾਸ। ੨. ਵ੍ਯਵਾਸਾਯ. ਖ਼ਰੀਦਣ ਦੀ ਕ੍ਰਿਯਾ. ਵਪਾਰ. ਲੈਣ ਦੇਣ. "ਗਵਨੁ ਬਾਪਾਰੀ, ਜਾਕਾ ਊਹਾ ਵਿਸਾਹੁ." (ਗਉ ਮਃ ੫)


ਵਿ- ਬਿਨਾ ਸ਼ਾਖ. ਜਿਸ ਦੇ ਟਾਹਣੀ ਨਹੀਂ। ੨. ਸੰਗ੍ਯਾ- ਮੰਗਤਾ. ਯਾਚਕ। ੩. ਕਾਰਤਿਕੇਯ. ਸ਼ਿਵ ਦਾ ਪੁਤ੍ਰ ਖਡਾਨਨ। ੪. ਸ਼ਿਵ। ੫. ਦੇਖੋ, ਵੈਸਾਖ.