Meanings of Punjabi words starting from ਕ

ਵਿ- ਕਠੋਰ. ਕਰੜਾ. "ਮਾਨੋ ਲੁਹਾਰ ਲਿਯੇ ਘਨ ਹਾਥਨ ਲੋਹ ਕਰੇਰੇ ਕੋ ਕਾਮ ਸਵਾਰੈ." (ਕ੍ਰਿਸਨਾਵ) ੨. ਦੇਖੋ, ਕਰਾਰਾ.


ਕਰੇ ਹੈ. "ਧੂਰਿ ਪਵਿਤ੍ਰ ਕਰੇਰੈ." (ਕਾਨ ਮਃ ੫) ਪਵਿਤ੍ਰ ਕਰਦੀ ਹੈ.


ਸੰ. कारवेल्ल ਕਾਰਵੇੱਲ. ਸੰਗ੍ਯਾ- ਇੱਕ ਨੋਕਦਾਰ ਪੱਤੀਆਂ ਦੀ ਬੇਲ, ਜਿਸ ਦੇ ਗੁੱਲੀ ਦੀ ਸ਼ਕਲ ਦੇ ਫਲ ਲਗਦੇ ਹਨ, ਜੋ ਕਸੈਲੇ ਸੁਆਦ ਦੇ ਹੁੰਦੇ ਹਨ। ੩. ਕਾਰਵੇੱਲ ਦਾ ਫਲ, ਜਿਸ ਦੀ ਤਰਕਾਰੀ ਬਣਦੀ ਹੈ। ੩. ਕਰੇਲੇ ਦੀ ਸ਼ਕਲ ਦਾ ਸੁਰਮੇਦਾਨ.


ਕਰੇ- ਇਵ। ੨. ਕਰਦਾ ਹੈ. "ਆਪੇ ਕਰਣ ਕਰੇਵ." (ਸ੍ਰੀ ਮਃ ੫)


ਵਿਧਵਾ ਇਸਤ੍ਰੀ ਨਾਲ ਕੀਤਾ ਪੁਨਰਵਿਵਾਹ, ਜੋ ਲੋਕਰੀਤਿ ਨਾਲ ਕੀਤਾ ਗਿਆ ਹੈ.


ਦੇਖੋ, ਦੰਤਸ਼ਰਕਰਾ.


ਵਿ- ਕਰਤਾ. ਕਰਨ ਵਾਲਾ. "ਪਾਪ ਕਰੇਂਦੜ ਸਰਪਰ ਮੁਠੇ." (ਮਾਰੂ ਅਃ ਮਃ ੫. ਅੰਜੁਲੀ)


ਵਿ- ਕਰਿੰਦਾ. ਕਰਨ ਵਾਲਾ। ੨. ਕਰਦਾ. ਕਰਦਾ ਹੋਇਆ.


ਵਿ- ਕਰਨ ਵਾਲਾ. ਕਰਤਾ. "ਬਰ ਜੁੱਧ ਕਰੈਯਾ." (ਕ੍ਰਿਸਨਾਵ)


ਦੇਖੋ, ਕਰ੍ਹਨਾ.