Meanings of Punjabi words starting from ਚ

ਸੰਗ੍ਯਾ- ਸ਼ੋਕਾਗਾਰ. ਰਾਜਮਹਿਲ ਵਿੱਚ ਉਹ ਕਮਰਾ, ਜਿਸ ਵਿੱਚ ਸ਼ੋਕ ਸਮੇਂ ਬੈਠੀਦਾ ਹੈ.


ਸ਼ੋਕਾਗਾਰ ਵਿੱਚ. ਦੇਖੋ, ਚਿੰਤਭਵਨ. "ਚਿੰਤਭਵਨਿ ਮਨ ਪਰਿਓ ਹਮਾਰਾ." (ਆਸਾ ਕਬੀਰ) ੨. ਚਿੰਤਾ ਦੀ ਭ੍ਰਮਰੀ (ਘੁੰਮਣਘੇਰੀ).


ਸੰ. ਸੰਗ੍ਯਾ- ਫ਼ਿਕਰ. ਸੋਚ. "ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ." (ਵਾਰ ਰਾਮ ੧. ਮਃ ੨) ੨. ਧ੍ਯਾਨ. ਚਿੰਤਨ. "ਐਸੀ ਚਿੰਤਾ ਮਹਿ ਜੇ ਮਰੈ." (ਗੂਜ ਤ੍ਰਿਲੋਚਨ)


ਦੇਖੋ, ਚਿੰਤਪੂਰਣੀ.


ਸੰਗ੍ਯਾ- ਪੁਰਾਣਾਂ ਅਨੁਸਾਰ ਇੱਕ ਮਣਿ (ਰਤਨ), ਜੋ ਮਨਚਿਤਵੇ ਪਦਾਰਥ ਦਿੰਦੀ ਹੈ। ੨. ਗੁਰਬਾਣੀ ਅਨੁਸਾਰ ਪਾਰਬ੍ਰਹਮ੍‍. ਕਰਤਾਰ. "ਚਿੰਤਾਮਣਿ ਕਰੁਣਾਮਏ." (ਗਉ ਮਃ ੫) "ਨਾਨਕ ਕਹਿਤ ਚੇਤ ਚਿੰਤਾਮਨਿ." (ਸੋਰ ਮਃ ੯)


ਦੇਖੋ, ਚਿੰਤਤ.


ਸੰਗ੍ਯਾ- ਚਿੰਤਾ. "ਚੂਕੈ ਮਨ ਕੀ ਚਿੰਤੀ." (ਸੋਰ ਮਃ ੫)