Meanings of Punjabi words starting from ਦ

ਦਿੰਦਾ ਹੈ. ਦੇਵੈ. "ਦਾਨ ਅਣਮੰਗਿਆ ਦਿਵੈ." (ਸੂਹੀ ਛੰਤ ਮਃ ੧)


ਵਿ- ਦੇਣ ਵਾਲਾ.


ਮਹਾਭਾਰਤ ਅਨੁਸਾਰ ਭੀਮਰਥ ਦਾ ਪੁਤ੍ਰ ਚੰਦ੍ਰਵੰਸ਼ੀ ਰਾਜਾ, ਜੋ ਕਾਸ਼ੀ ਵਿੱਚ ਰਾਜ ਕਰਦਾ ਸੀ. ਇਸ ਨੂੰ ਧਨ੍ਵੰਤਰਿ ਦਾ ਅਵਤਾਰ ਲਿਖਿਆ ਹੈ. ਇਸ ਦੇ ਪ੍ਰਤਰਦਨ ਵਡਾ ਪ੍ਰਤਾਪੀ ਪੁਤ੍ਰ ਹੋਇਆ ਹੈ। ੨. ਹਰਿਵੰਸ਼ ਅਨੁਸਾਰ ਵਧ੍ਰਸ਼੍ਵ ਦਾ ਪੁਤ੍ਰ, ਜੋ ਮੇਨਕਾ ਅਪਸਰਾ ਦੇ ਗਰਭ ਭੋਂ ਅਹਲ੍ਯਾ ਦੇ ਨਾਲ ਹੀ ਪੈਦਾ ਹੋਇਆ ਸੀ। ੩. ਇੱਕ ਪਵਿਤ੍ਰਾਤਮਾ ਰਾਜਾ, ਜਿਸ ਦਾ ਜਿਕਰ ਰਿਗ ਵੇਦ ਵਿੱਚ ਆਇਆ ਹੈ. ਇਸ ਲਈ ਇੰਦ੍ਰ ਨੇ ਸੰਬਰ ਰਾਖਸ ਦੀਆਂ ਸੌ ਪੁਰੀਆਂ ਨਾਸ਼ ਕੀਤੀਆਂ ਸਨ.


ਸੰ. ਸੰਗ੍ਯਾ- ਵਿ (ਸ੍ਵਰਗ) ਵਿੱਚ ਹੈ ਜਿਸ ਦਾ ਓਕਸ (ਘਰ). ਸ੍ਵਰਗਨਿਵਾਸੀ ਦੇਵਤਾ.


ਸੰਗ੍ਯਾ- ਦਿਵ (ਸ੍ਵਰਗ) ਦੀ ਅੰਗਨਾ (ਇਸਤ੍ਰੀ). ਅਪਸਰਾ. "ਨਿਰਖ ਦਿਵੰਗਨ ਕੋ ਮਨ ਲਾਜੈ." (ਚਰਿਤ੍ਰ ੩੪੬) ੨. ਦੇਵਾਂਗਨਾ. ਦੇਵਤਾ ਦੀ ਇਸਤ੍ਰੀ. ਦੇਵੀ.


ਦੇਖੋ, ਦਿਬਦਿਸਟਿ.


ਦੇਖੋ, ਦਿਵ੍ਯ ੯.