ਸੰ. निष्ठुर, ਵਿ- ਕਰੜਾ, ਸਖ਼ਤ. ੨. ਦਯਾਰਹਿਤ, ਬੇਰਹ਼ਮ.
ਕਰੜਾ, ਦੇਖੋ, ਨਿਸਠੁਰ.
ਸੰ, निस्तरणा, ਸੰਗ੍ਯਾ- ਪਾਰ ਜਾਣ ਦੀ ਕ੍ਰਿਯਾ, ਤਰਕੇ ਪਾਰ ਲੰਘਣ ਦਾ ਕਰਮ।੨ ਛੁਟਕਾਰਾ, ਮੋਕ੍ਸ਼੍, ਉੱਧਾਰ, "ਤਿਨਕੈ ਸੰਗਿ ਨਾਨਕ ਨਿਸਤਰੀਐ."#(ਜੈਤ ਮਃ ਪ) "ਐਸੇ ਦੁਰਮਤਿ ਨਿਸਤਰੇ, ਤੂ ਕਿਉ ਨ ਤਰਹਿ ਰਵਿਦਾਸ?" (ਕੇਦਾ) "ਸਬਦਿ ਨਿਸਤਰੈ ਸੰਸਾਰਾ." (ਮਾਰੂ ਸੋਲਹੇ ਮਃ ੩)
ਨਿਸ੍ਤਰਣ ਹੋਕੇ, "ਹ਼ਰਿ ਸਿਮਰਤ ਜਨ ਗਏ ਨਿਸਤਰਿ ਤਰੇ." (ਆਸਾ ਰਵਿਦਾਸ) ਕਰਤਾਰ ਨੂੰ ਸਿਮਰਦੇ ਹਰਿਜਨ, ਭਵਸਾਗਰ ਤਰਕੇ ਪਾਰ ਹੋ ਗਏ, ਦੇਖੋ, ਨਿਸਤਰਣ.
ਵਿ- ਸੱਤਾ ਰਹਿਤ, ਅਸਾਰ, ਅਸਤ੍ਯ, "ਕੁਟੰਬ ਸਭ ਨਦੀਨਾਵਸੰਜੋਗ ਨਿਸੱਤਾ." (ਭਾਗੁ)
nan
ਸੰ, निस्तार, ਸੰਗ੍ਯਾ- ਪਾਰ ਹੋਣ ਦਾ ਭਾਵ, ਤਰਕੇ ਪਾਰ ਹੋਣ ਦੀ ਕ੍ਰਿਯਾ। ੨. ਛੁਟਕਾਰਾ, ਉੱਧਾਰ, ਮੋਕ੍ਸ਼੍, "ਤੁਮਾਹੀ ਤੇ ਮੇਰੋ ਨਿਸਤਾਰ," (ਬਿਲਾ ਕਬੀਰ)"ਹਲਤਿ ਪਲਤਿ ਸਦਾ ਕਰੇ ਨਿਸਤਾਰਾ,"(ਵਾਰ ਵਡ ਮਃ ੪) ੩. ਜਹਾਜ਼, "ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ." (ਧਨਾ ਮਃ ਪ)
ਵਿ- ਨਿਸ੍ਤਾਰਕ, ਪਾਰ ਕਰਨ ਵਾਲਾ, "ਉੱਧਾਰਕ, "ਹਰਿ ਹਰਿ ਨਿਸਤਾਰੀ." (ਵਾਰ ਗੂਜ ੧. ਮਃ ੩)
ਸੰ, निस्ति्रश, ਸੰਗ੍ਯਾ- ਉਹ ਖੜਗ, ਜੋ ਤੀਹ ਉਂਗਲਾਂ ਤੋਂ ਲੰਬਾਈ ਵਿੱਚ ਵੱਧ ਹੋਵੇ। ੨. ਵਿ- ਦਯਾਰਹਿਤ, ਬੇਰਹ਼ਮ.
ਸੰਗ੍ਯਾ- ਨਿਸਤ੍ਰਿੰਸ. (ਖੜਗ) ਧਾਰਨ ਵਾਲੀ, ਸੈਨਾ. (ਸਨਾਮਾ)