Meanings of Punjabi words starting from ਬ

ਸੰਗ੍ਯਾ- ਸ਼ਤੀਰ. ਲੱਠ। ੨. ਗੇਂਦ ਖੇਡਣ ਦਾ ਡੰਡਾ (racket). ੩. ਇੱਕ ਰਾਜਪੂਤ ਜਾਤਿ। ੪. ਦੇਖੋ, ਵੱਲਾ.


ਸੰਗ੍ਯਾ- ਵਲ (ਛਲ) ਦਾ ਬਹਾਨਾ। ੨. ਪੇਚਦਾਰ ਖ਼ਿਆਲ. ਕਪਟ ਦੀ ਗੋਂਦ. "ਹਿਰਦੈ ਬਲਾਉ ਅਰੁ ਨੈਨ ਬਗਧ੍ਯਾਨੀ ਪ੍ਰਾਨੀ." (ਭਾਗੁ ਕ)


ਦੇਖੋ, ਬਲਾ ੬, ੭. "ਮਨ ਤਨ ਕੀ ਸਭ ਮਿਟੈ ਬਲਾਇ." (ਗੌਂਡ ਮਃ ੫)#"ਓਨਾ ਅੰਤਰਿ ਕ੍ਰੋਧ ਬਲਾਇ." (ਸ੍ਰੀ ਮਃ ੪) ੨. ਸੰ. ਵਿਲਯ. ਵਿ- ਲੀਨ. ਨਸ੍ਟ. "ਹਉ ਗਈ ਬਲਾਏ." (ਮਾਝ ਮਃ ੫) ਹੌਮੈਂ ਨਾਸ਼ ਹੋ ਗਈ. ਅਥਵਾ- ਹੌਮੈ ਰੂਪ ਬਲਾ ਚਲੀ ਗਈ.


ਬਲਨ (ਜ੍ਵਲਨ) ਕਰਾਇਆ. ਮਚਾਇਆ. ਪ੍ਰਜ੍ਵਲਿਤ ਕੀਤਾ. "ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਇ." (ਸ੍ਰੀ ਮਃ ੩)