Meanings of Punjabi words starting from ਭ

ਦੇਖੋ, ਭੁਰਿਸ੍‌ਵਾ.


ਭੂ- ਪਾਲ ਪ੍ਰਿਥਿਵੀਪਾਲਕ ਰਾਜਾ. "ਤਹਾਂ ਭੂਰਪਾਲੰ ਧਰਾਰੰਗ ਰਚ੍ਯੋ." (ਗ੍ਯਾਨ)


ਦੇਖੋ, ਭੂਰ ੩। ੨. ਉਂਨ ਦਾ ਆਸਣ. ਛੋਟਾ ਕੰਬਲ.


ਦੇਖੋ, ਭੂਰ ੩। ੨. ਉਂਨ ਦਾ ਆਸਣ. ਛੋਟਾ ਕੰਬਲ.


ਸੰ. ਵਿ- ਬਹੁਤ ਅਧਿਕ। ੨. ਬਲਵਾਨ. ਪ੍ਰਬਲ. "ਤਿਨ ਭੂਰਿ ਜਈ." (ਪ੍ਰਿਥੁਰਾਜ) ੩. ਸੰਗ੍ਯਾ- ਸ਼ਿਵ। ੪. ਵਿਸਨੁ। ੫. ਇੰਦ੍ਰ। ੬. ਸੁਵਰਣ. ਸੋਨਾ.


भृरिश्रवस्. ਚੰਦ੍ਰਵੰਸ਼ੀ ਰਾਜਾ ਸੋਮਦੱਤ ਦਾ ਪੁਤ੍ਰ, ਕਾਸ਼ੀ ਪਾਸ ਭੁਇਲੀ ਨਾਮਕ ਨਗਰੀ ਦਾ ਰਾਜਾ. ਇਸ ਨੇ ਮਹਾਭਾਰਤ ਦੇ ਯੁੱਧ ਵਿੱਚ ਦੁਰਯੋਧਨ ਦਾ ਸਾਥ ਦਿੱਤਾ. ਜੰਗ ਵਿੱਚ ਅਰਜੁਨ ਨੇ ਇਸ ਦੇ ਹੱਥ, ਅਤੇ ਸਾਤ੍ਯਕਿ ਨੇ ਸਿਰ ਕੱਟਿਆ. "ਭੂਰਿਸ੍ਰਵਾ ਜਿਨ ਪਾਰਥ ਭ੍ਰਾਤ ਸੋ ਬੈਰ ਉਤਾਰ੍ਯੋ." (ਕ੍ਰਿਸਨਾਵ) ੨. ਵਿ- ਜਿਸ ਦੀ ਬਾਬਤ ਬਹੁਤ ਸੁਣਿਆ ਗਿਆ ਹੈ. ਭਾਵ- ਵਡੇ ਯਸ਼ ਵਾਲਾ.


ਦੇਖੋ, ਭੂਰੰਡੀ.


ਜ਼ਮੀਨ ਤੋਂ ਪੈਦਾ ਹੋਣ ਵਾਲਾ ਬਿਰਛ ਘਾਸ ਆਦਿ.