Meanings of Punjabi words starting from ਹ

ਹਿਮ (ਬਰਫ) ਦੇ ਧਾਰਨ ਵਾਲਾ. ਹਿਮਾਲਯ। ੨. ਵਿ- ਹਿਮ (ਠੰਢੀ) ਧਾਰਾ. ਠੰਢੇ ਜਲ ਦੀ ਧਾਰ. "ਪਵਨ ਬਹੈ ਹਿਵਧਾਰ." (ਸ. ਕਬੀਰ) ਸ਼ਾਂਤਮਨ ਹੋ ਕੇ ਸ੍ਵਾਸ ਸ੍ਵਾਸ ਜੋ ਕਰਤਾਰ ਦੇ ਨਾਉਂ ਦਾ ਜਪ ਹੈ, ਇਹ ਮੱਖਣ ਕੱਢਣ ਸਮੇਂ ਜਲ ਦੀ ਨੰਢੀ ਧਾਰਾ ਦਾ ਰਿੜਕਣੇ ਵਿੱਚ ਪਾਉਣਾ ਹੈ, ਜਿਸ ਤੋਂ ਪਤਲਾ ਮੱਖਣ ਕਰੜਾ ਅਤੇ ਇਕੱਠਾ ਹੋ ਜਾਂਦਾ ਹੈ.


ਦੇਖੋ, ਹਿਮਾਲਯ. "ਕੋਟਿ ਜਉ ਤੀਰਥ ਕਰੈ ਤਨੁ ਜੋ ਹਿਵਾਲੈ ਗਾਰੈ." (ਰਾਮ ਨਾਮਦੇਵ)


ਸੰਗ੍ਯਾ- ਹਿਮਕਰ. ਚੰਦ੍ਰਮਾ। ੨. ਹਿਮਾਲਯ. "ਗੁਰੁ ਦਾਤਾ ਗੁਰੁ ਹਿਵੈਘਰ." (ਵਾਰ ਮਾਝ ਮਃ ੧) ੩. ਭਾਵ- ਸ਼ਾਂਤਾਤਮਾ.