nan
ਕਰ- ਓਟ. ਹੱਥ ਨੂੰ ਬਚਾਉਣ ਵਾਲੀ ਢਾਲ। ੨. ਖੰਦਕ. ਖਾਈ. "ਓਟਨ ਕੂਦ ਕਰੋਟਨ ਫਾਂਧ." (ਰਾਮਾਵ) ੩. ਸੰ. ਸਿਰ ਦੀ ਖੋਪੜੀ. ਕਪਾਲ.
ਦੇਖੋ, ਕਰੋਟ ੩. ਕਰੋਟ ਅਤੇ ਕਰੋਟਿ ਦੋਵੇਂ ਸ਼ਬਦ ਸੰਸਕ੍ਰਿਤ ਹਨ.
ਸੰਗ੍ਯਾ- ਲੋਹੇ ਦਾ ਟੋਪ, ਜੋ ਕਰੋਟਿ (ਖੋਪਰੀ) ਦੀ ਓਟ ਹੈ. ਖੋਲ. "ਛੇਦ ਕਰੋਟਿਨ ਓਟਨ ਕੋਟਿ." (ਰਾਮਾਵ)
ਸੰਗ੍ਯਾ- ਕਾਲੀ ਦੇਵੀ, ਜੋ ਹੱਥ ਵਿੱਚ ਕਰੋਟਿ (ਖੋਪਰੀ) ਰਖਦੀ ਹੈ. "ਕਮਛ੍ਯਾ ਕਰੋਟੀ." (ਚੰਡੀ ੨)
ਦੇਖੋ, ਕਰੋੜ ਅਤੇ ਕਾਰੋੜ। ੨. ਗੁਰੁਪ੍ਰਤਾਪ ਸੂਰਜ ਅਨੁਸਾਰ ਮਾਲਵੇ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਵਿਚਰਦੇ ਹੋਏ ਬਰ੍ਹੇ ਅਤੇ ਗੁਰਨੇ ਪਿੰਡ ਹੁੰਦੇ ਹੋਏ ਕਰੇਡ ਗ੍ਰਾਮ ਆਕੇ ਠਹਿਰੇ ਹਨ. "ਚਲੇ ਕਰੋਡ ਗ੍ਰਾਮ ਮਹਿਂ ਆਏ." (ਗੁਪ੍ਰਸੂ) ਕਰੋਡ ਤੋਂ ਚੱਲਕੇ ਗੁਰੂ ਸਾਹਿਬ ਧਮਧਾਨ ਆਏ ਹਨ.