Meanings of Punjabi words starting from ਚ

ਸੰਗ੍ਯਾ- ਚਿੰਤਾ. "ਭੈ ਬਿਨਸੇ ਉਤਰੀ ਸਭ ਚਿੰਦ." (ਪ੍ਰਭਾ ਮਃ ੫) ੨. ਫ਼ਿਕਰ. ਧ੍ਯਾਨ.#"ਜਿਸਹਿ ਹਮਾਰੀ ਚਿੰਦ." (ਵਾਰ ਸਾਰ ਮਃ ੪)#੩. ਚਿੰਤਨ. ਵਿਚਾਰ. "ਬਾਲਿ ਬਿਨੋਦ ਚਿੰਦ ਰਸ ਲਾਗਾ." (ਸ੍ਰੀ ਬੇਣੀ)


ਦੇਖੋ, ਚਿੰਤਭਵਨ.


ਸੰਗ੍ਯਾ- ਚਿੰਤਾ। ੨. ਚਿੰਤਨਸ਼ਕਤਿ.


ਸੰਗ੍ਯਾ- ਚਿੰਤਾ. "ਮਨ ਵਿਆਪਿਆ ਚਿੰਦਾ (ਮਾਰੂ ਅਃ ਮਃ ੫) ੨. ਚਿੰਤਨ. "ਨਿੰਦਾ ਚਿੰਦਾ ਕਰਹਿ ਪਰਾਈ." (ਗਉ ਮਃ ੧) ਨਿੰਦਾ ਦਾ ਚਿੰਤਨ.


ਚਿੰਤਨ ਕੀਤਾ. ਚਿਤਵਿਆ? "ਮਨ ਚਿੰਦਿਅੜਾ ਫਲੁ ਪਾਇਆ." (ਬਿਹਾ ਛੰਤ ਮਃ ੪) "ਮਨ ਚਿੰਦਿਆ ਸਤਿਗੁਰੂ ਦਿਵਾਇਆ." (ਆਸਾ ਮਃ ੫)


ਚਿੰਤਨ ਕੀਤੀ. ਚਿਤਵੀ। ੨. ਚਿੰਤਿਤ. ਚਿਤਵਿਆ. "ਮਨਚਿੰਦੀ ਸੋ ਫਲ ਪਾਇਦਾ." (ਸ੍ਰੀ ਮਃ ੫. ਪੈਪਾਇ)


ਚਿੰਤਨ ਕੀਤੇ. ਚਿਤਵੇ.


ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍‍ਣ (ਲੱਛਣ).


ਸ਼ਰੀਰ ਦੇ ਚਕ੍ਰ ਆਦਿ ਚਿੰਨ੍ਹ (ਨਿਸ਼ਾਨ). . ਹੁਲੀਆ. .