ਸੰ. जाम्बुनद ਸੰਗ੍ਯਾ- ਜੰਬੁਨਦ ਵਿੱਚੋਂ ਨਿਕਲਿਆ ਹੋਇਆ ਸੁਵਰਣ (ਸੋਨਾ). ਭਾਗਵਤ ਵਿੱਚ ਲਿਖਿਆ ਹੈ ਕਿ ਮੇਰੁਮੰਦਰ ਪਰਬਤ ਪੁਰ ਇੱਕ ਜਾਮਣ ਦਾ ਬਿਰਛ ਹੈ, ਜਿਸ ਦੇ ਫਲ ਹਾਥੀ ਜਿੱਡੇ ਲੱਗਦੇ ਹਨ, ਉਨ੍ਹਾਂ ਦੇ ਰਸ ਤੋਂ ਜੰਬੁਨਦ ਵਗਦਾ ਹੈ. ਇਹ ਦਰਿਆ ਇਲਾਵ੍ਰਿਤ ਵਰ੍ਸ ਵਿੱਚ ਹੈ ਅਤੇ ਇਸ ਦੇ ਰਸ ਨਾਲ ਭਿੱਜੀ ਹੋਈ ਮਿੱਟੀ ਸੂਰਜ ਦੀ ਕਿਰਣਾਂ ਨਾਲ ਖ਼ੁਸ਼ਕ ਹੋਕੇ ਸੁਵਰਣ ਬਣ ਜਾਂਦੀ ਹੈ. ਇਸ ਸੋਨੇ ਦੇ ਗਹਿਣੇ ਦੇਵਤਿਆਂ ਦੀਆਂ ਇਸਤ੍ਰੀਆਂ ਪਹਿਰਦੀਆਂ ਹਨ। ੨. ਸੁਵਰਣ ਮਾਤ੍ਰ. ਸੋਨਾ. "ਜਾਂਬੂਨਦ ਕੇ ਫੂਲ ਲਗਾਏ." (ਗੁਪ੍ਰਸੂ).
ਜਾਂਵਾਂ. ਜਾਊਂ. "ਹਉ ਦਾਧੀ ਕੈ ਦਰਿ ਜਾਵਾ?" (ਵਡ ਮਃ ੧)
ਸਰਵ- ਜੋ. ਜੇਹੜਾ. "ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ." (ਸ੍ਰੀ ਮਃ ੩) "ਜਿ ਮਤਿ ਗਹੀ ਜੈਦੇਵ." (ਸਵੈਯੇ ਮਃ ੩. ਕੇ) ੨. ਜਿਸ. "ਜਿ ਦਿਹ ਨਾਲਾ ਕਪਿਆ." (ਸ. ਫਰੀਦ) ੩. ਸੰ. ਜਿ. ਧਾ- ਜਿੱਤਣਾ, ਸਭ ਤੋਂ ਵਧਕੇ ਰਹਿਣਾ.
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)
ਸੰ. जोमनार्ह ਜੇਮਨਾਰ੍ਹ. ਖਾਣ ਯੋਗ੍ਯ ਪਦਾਰਥ. "ਕਾਸ੍ਟਿਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ." (ਗ੍ਯਾਨ) ੨. ਭੋਜਨ। ੩. ਰਸੋਈ.
ਜੀਵ (ਜਲ) ਪ੍ਰਾਣੀ (ਜੰਤੁ). ਜਲਜੰਤੁ. ਮੱਛ ਆਦਿ. "ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ." (ਸੂਹੀ ਅਃ ਮਃ ੪)
ਦੇਖੋ, ਜੇਵਰ। ੨. ਦੇਖੋ, ਜ੍ਯੋਰ.
nan
nan
nan
nan
nan