Meanings of Punjabi words starting from ਨ

ਨਿਸ੍ਤਰੇ, ਨਿਸ੍ਤਾਰ ਨੂੰ ਪ੍ਰਾਪਤ ਹੋਏ, ਪਾਰ ਹੋਏ, ਮੁਕ੍ਤ ਹੋਏ, ਦੇਖੋ, ਨਿਸਤਾਰ, "ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ." (ਮਾਰੂ ਸੋਹਲੇ ਮਃ ਪ)


ਸੰ, निषद्न, ਸੰਗ੍ਯਾ- ਬੈਠਣ ਦੀ ਕ੍ਰਿਯਾ। ੨. ਨਿਵਾਸ, ਰਹਾਇਸ਼, "ਸੁਬੁੱਧਿ ਨਿਸਦਨੀ." (ਰਾਮਾਵ)


ਕ੍ਰਿ, ਵਿ- ਨਿਸ਼ਿਦਿਨ, ਰਾਤ ਦਿਨ, ਨਿਰੰਤਰ, ਸਦਾ, ਨਿਤ੍ਯ, "ਨਿਸਦਿਨ ਸੁਨਿਕੈ ਪੁਰਾਨ ਸਮਝਤ ਨਹਿ ਰੇ ਅਜਾਨ!"(ਜੈਜਾ ਮਃ੯)


ਸੰ, ਨਿਸਧ, ਸੰਗ੍ਯਾ- ਕਮਾਊਂ ਦੇਸ਼ ਦਾ ਇੱਕ ਹਿੱਸਾ, ਕਿਸੇ ਸਮੇਂ ਇਹ ਰਾਜਾ ਨਲ (ਦਮਯੰਤੀ ਦੇ ਪਤਿ) ਦੇ ਅਧਿਕਾਰ ਵਿੱਚ ਸੀ.¹


ਰਾਜਾ ਨਲ, ਜੋ ਨਿਸਧ ਦੇਸ਼ ਦਾ ਸ੍ਵਾਮੀ ਸੀ.


ਦੇਖੋ, ਨਿਸ੍ਵਨ.


ਸੰਗ੍ਯਾ- ਨਿਸ਼ਾਨਾਥ, ਰਾਤ੍ਰਿ ਦਾ ਸ੍ਵਾਮੀ ਚੰਦ੍ਰਮਾ.


ਸੰਗ੍ਯਾ- ਨਿਸ਼ਾ ਦਾ ਸ੍ਵਾਮੀ ਚੰਦ੍ਰਮਾ, ਉਸ ਦੀ ਭੈਣ ਚੰਦ੍ਰਭਾਗਾ ਨਦੀ. (ਸਨਾਮਾ)


ਸੰਗ੍ਯਾ- ਨਿਸ਼ਾਪਤਿ, ਰਾਤ ਦਾ ਸ੍ਵਾਮੀ ਚੰਦ੍ਰਮਾ.