ਕ੍ਰਿ- ਬਲੈਯਾਂ ਲੇਨਾ. ਕਿਸੇ ਦੀ ਬਲਾ (ਆਫ਼ਤ), ਪ੍ਰੇਮਭਾਵ ਨਾਲ ਆਪਣੇ ਉੱਪਰ ਲੈ ਕੇ ਪ੍ਯਾਰੇ ਦੀ ਮੰਗਲਕਾਮਨਾ ਕਰਨੀ. ਇਸ ਸੰਬੰਧ ਵਿੱਚ ਦੇਖੋ, ਬਾਦਸ਼ਾਹ ਬਾਬਰ ਦੀ ਕਥਾ ਜਦ ਉਸ ਨੇ ਆਪਣੇ ਪੁਤ੍ਰ ਹੁਮਾਯੂੰ ਦੀ ਬੀਮਾਰੀ ਆਪਣੇ ਤੇ ਲੈਣ ਲਈ ਤਿੰਨ ਵਾਰੀ ਚੌਫੇਰੇ ਫਿਰਕੇ ਪ੍ਰਗਟ ਕੀਤਾ ਸੀ ਕਿ ਸਾਰੀ ਬਲਾ ਮੈਂ ਆਪਣੇ ਤੇ ਲੈ ਲਈ ਹੈ. ਇਤਿਹਾਸ ਵਿੱਚ ਲਿਖਿਆ ਹੈ ਕਿ ਉਸੇ ਸਮੇਂ ਤੋਂ ਹੁਮਾਯੂੰ ਰਾਜੀ ਹੋਣ ਲੱਗਾ ਅਤੇ ਬਾਬਰ ਦੀ ਤਬੀਯਤ ਘਟਣ ਲੱਗੀ.
ਦੇਖੋ, ਬਲਾ ੬, ੭. "ਸੁਨਤ ਜਪਤ ਹਰਿਨਾਮ ਜਸ ਤਾਕੀ ਦੂਰਿ ਬਲਾਈ." (ਬਿਲਾ ਮਃ ੫)
ਦੇਖੋ, ਬਲਾਇ ਲੇਨਾ.
ਵਿਲਯਨ ਕਰੇ. ਵਿਤਾਏ. ਗੁਜਾਰੇ. "ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ?" (ਧਨਾ ਨਾਮਦੇਵ) ਮ੍ਰਿਕੰਡੁ ਰਿਖਿ ਦੇ ਪੁਤ੍ਰ ਮਾਰਕੰਡੇਯ ਤੋਂ ਵਡੀ ਉਮਰ ਵਾਲਾ ਕੌਣ ਹੈ. ਜਿਸ ਨੇ ਸਿਰ ਪੁਰ ਕੱਖ ਰੱਖਕੇ ਹੀ ਦਿਨ ਗੁਜ਼ਾਰ ਦਿੱਤੇ.
ਦੇਖੋ, ਗੋਲਪੁਰਾ। ੨. ਦੇਖੋ, ਬਿਲਾਸਪੁਰ.
ਸੰ. ਵਲਾਹਕ ਅਤੇ ਬਲਾਹਕ ਦੋਵੇਂ ਸ਼ਬਦ ਸੰਸਕ੍ਰਿਤ ਹਨ. ਅਰਥਾਂ ਵਿੱਚ ਇਹ ਭੇਦ ਹੈ- ਜੋ ਕੰਬਦਾ ਨਹੀਂ ਉਹ ਬਲਾਹਕ, ਜੋ ਵਾਰਿਜਲ ਉਠਾਉਂਦਾ ਹੈ ਉਹ ਵਲਾਹਕ। ੨. ਸੰਗ੍ਯਾ- ਮੇਘ. ਬੱਦਲ. "ਤੋਕਕ ਕੇਕਿ ਜਿ ਭੇਕ ਅਨੇਕ ਬਲਾਹਕ ਕੇ ਬਿਨ ਨਾ ਹਰਖਾਏ." (ਨਾਪ੍ਰ) ਚਾਤਕ, ਮੋਰ ਅਤੇ ਡੱਡੂ, ਮੇਘ ਬਿਨਾ ਨਾ ਹਰਖਾਏ। ੩. ਕ੍ਰਿਸਨ ਜੀ ਦੇ ਰਥ ਦਾ ਇੱਕ ਘੋੜਾ। ੪. ਇੱਕ ਦੈਤ.
nan
ਸੰ. ਸੰਗ੍ਯਾ- ਬਗੁਲੇ ਦੀ ਮਦੀਨ. ਬਗਲੀ. ਵਕੀ। ੨. ਬਗਲਿਆਂ ਦੀ ਡਾਰ.
nan
ਦੇਖੋ, ਅਗੰਮਪੁਰਾ.