Meanings of Punjabi words starting from ਭ

ਸੰ. भूरुण्डी. ਅਜਿਹਾ ਬਿਰਛ, ਜੋ ਜ਼ਮੀਨ ਢਕਲਵੇ। ੨. ਹਸ਼੍ਤਿਸ਼ੁੰਡਾ ਨਾਮ ਦਾ ਦਰਖ਼ਤ. Heliotropium Indicum.


ਭੁੱਲ. ਚੂਕ. ਖ਼ਤਾ.


ਦੇਖੋ, ਭੂਲਣਾ. "ਭੂਲਿਓ ਮਨੁ ਮਾਇਆ ਉਰਝਾਇਓ." (ਜੈਤ ਮਃ ੯) "ਭੂਲੀ ਮਾਲਿਨੀ, ਹੈ ਏਉ." (ਆਸਾ ਕਬੀਰ)


ਭੁੱਲਿਆ ਹੋਇਆ. ਜਿਸ ਦੀ ਸਮਰਣ ਸ਼ਕਤਿ (ਯਾਦਦਾਸ਼੍ਤ) ਜਾਂਦੀ ਰਹੀ ਹੈ. "ਆਖਣ ਤਾਕਉ ਜਾਈਐ, ਜੋ ਭੂਲੜਾ ਹੋਈ ××× ਜੇ ਹੋਇ ਭੂਲਾ, ਜਾਇ ਕਹੀਐ." (ਸੂਹੀ ਛੰਤ ਮਃ ੧) ੨. ਗੁਮਰਾਹ ਹੋਇਆ। ੩. ਭ੍ਰਮ ਵਿੱਚ ਪਿਆ.


ਕ੍ਰਿ- ਭੁਲਾਉਣਾ. ਚੇਤਿਓਂ ਦੂਰ ਕਰਨਾ। ੨. ਗੁਮਰਾਹ ਕਰਨਾ. "ਤਪ ਕਰਤੇ ਤਪਸੀ ਭੂਲਾਏ." (ਆਸਾ ਮਃ ੫) ੩. ਭੁੱਲ ਗਿਆ.


ਭੁੱਲੇ (ਗੁਮਰਾਹ) ਹੋਏ. "ਦੇਖਾ ਦੇਖੀ ਸ੍ਵਾਂਗ ਧਰਿ ਭੂਲੇ ਭਟਕਾ ਖਾਹਿ." (ਸ. ਕਬੀਰ) ੨. ਭੁੱਲੇ ਹੋਏ ਨੂੰ. "ਭੂਲੇ ਮਾਰਗੁ ਜਿਨਹਿ ਬਤਾਇਆ." (ਬਿਲਾ ਮਃ ੫) ੩. ਭੁੱਲਕੇ. ਭੂਲਕਰ. "ਮਨ ਮੇਰੇ, ਭੂਲੇ ਕਪਟ ਨ ਕੀਜੈ." (ਸੋਰ ਕਬੀਰ)