Meanings of Punjabi words starting from ਮ

ਅ਼. [مرکب] ਸੰਗ੍ਯਾ- ਰਕੂਬ (ਸਵਾਰ) ਹੋਇਆ ਜਾਵੇ ਜਿਸ ਪੁਰ. ਜਿਸ ਉੱਪਰ ਆਰੋਹਣ ਕਰੀਏ. ਸਵਾਰੀ. ਯਾਨ। ੨. ਰਥ ਗੱਡੀ ਸ਼ੁਤਰ ਘੋੜਾ ਆਦਿ. "ਰਵਾਂ ਕਰਦ ਮਰਕਬ ਯਲੋ ਤੇਜ਼." (ਰਾਮਾਵ) ੩. ਅ਼. [مرقب] ਮਰਕ਼ਬ. ਉੱਚਾ ਬੁਰਜ ਆਦਿ ਥਾਂ, ਜਿਸ ਉੱਪਰੋਂ ਰਕ਼ਬ (ਨਿਗਰਾਨੀ) ਕਰੀਏ.


ਆਮਰ੍‍ਕ. ਦੇਖੋ, ਸੰਡਾਮਰਕਾ.


ਅ਼. [مرقوُم] ਵਿ- ਰਕ਼ਮ ਕੀਤਾ (ਲਿਖਿਆ ਹੋਇਆ). ੨. ਅ਼. [مرکوُم] ਢੇਰੀ ਕੀਤਾ. ਤਹਿ ਪੁਰ ਤਹਿ ਲਾਇਆ ਹੋਇਆ। ੩. ਸੰਘਣਾ.


ਸੰ. ਮਰ੍ਸ. ਖਿਮਾ. ਬਰਦਾਸ਼੍ਤ.


ਦੇਖੋ, ਮਰਸਨ ੨- ੪.


ਮਰੇਗਾ. "ਕੋਊ ਕਹੈ ਇਹ ਮਰਗ ਅਬੈ ਹੀ." (ਪੰਪ੍ਰ) ੨. ਫ਼ਾ. [مرگ] ਸੰਗ੍ਯਾ- ਮੌਤ. ਮ੍ਰਿਤ੍ਯੁ. "ਮਰਗ ਸਵਾਈ ਨੀਹਿ." (ਸ. ਫਰੀਦ) ੩. ਅ਼. [مرغ] ਮਰਗ਼. ਦੁੱਬ. ਦੂਰਵਾ. ਪੀਲਾ ਖੱਬਲ.


ਫ਼ਾ. [مرگستان] ਮਰਗ- ਸ੍ਤਾਂ. ਸ਼ਮਸ਼ਾਨ ਭੂਮਿ. "ਮਰਗਸਤਾਣੀ ਚਿਤਿ ਧਰਿ." (ਸ. ਫਰੀਦ) ੨. ਦੇਖੋ, ਮਰਗ਼ਜ਼ਾਰ.


ਫ਼ਾ. [مرغزار] ਸੰਗ੍ਯਾ- ਮਰਗ਼ (ਹਰੀ ਦੁੱਬ) ਵਾਲਾ ਥਾਂ. ਮਰਗ਼ਸ੍ਤਾਂ.