Meanings of Punjabi words starting from ਲ

ਸੰ. ਲੇਲਿਹ. ਵਿ- ਚੱਟਣ ਵਾਲਾ। ੨. ਸੰਗ੍ਯਾ- ਬਕਰੀ ਭੇਡ ਦਾ ਬੱਚਾ. "ਲੇਲੇ ਕਉ ਚੂਘੈ ਨਿਤ ਭੇਡ." (ਗਉ ਕਬੀਰ) ਮਾਯਾ ਭੇਡ, ਜੀਵ ਲੇਲੇ ਨੂੰ ਚੂਸਦੀ ਹੈ। ੩. ਦੇਖੋ, ਲੈਲੀ ੨. "ਲੇਲਾ ਮਜਨੂੰ ਆਸਕੀ ਚਹੁ ਚਕੀ ਜਾਤੀ." (ਭਾਗੁ)


ਸੰ. ਸੰਗ੍ਯਾ- ਜੂੰ. ਲੀਖ। ੨. ਸੱਪ.


ਦੇਖੋ, ਲੈਲੀ.


ਕ੍ਰਿ. ਵਿ- ਲੈਂਦਾ.


ਕ੍ਰਿ- ਲੈਣਾ. "ਆਪੇ ਮਨੂਆ ਲੇਵਏ." (ਸੂਹੀ ਛੰਤ ਮਃ ੧) "ਲੇਵੈ ਦੇਵੈ ਢਿਲ ਨ ਪਾਈ." (ਸ੍ਰੀ ਮਃ ੧)


ਵਿ- ਲੈਣ ਵਾਲਾ. ਗ੍ਰਾਹਕ। ੨. ਸੰਗ੍ਯਾ- ਗਊ ਆਦਿ ਦੁੱਧ ਦੇਣ ਵਾਲੇ ਪਸ਼ੂਆਂ ਦੀ ਉਹ ਥੈਲੀ, ਜਿਸ ਵਿੱਚ ਦੁੱਧ ਜਮਾਂ ਹੁੰਦਾ ਹੈ. ਸੰ. ਉਧ. ऊधस्. (udder) ਹਵਾਨਾ.


ਸੰਗ੍ਯਾ- ਲੈਣ ਦੇਣ. ਵਾਣਿਜ੍ਯ. ਵਪਾਰ. "ਕਿਆ ਖੇਤੀ, ਕਿਆ ਲੇਵਾਦੇਈ?" (ਬਿਲਾ ਕਬੀਰ) "ਸੰਤਨ ਸਿਉ ਮੇਰੀ ਲੇਵਾਦੇਵੀ." (ਸੋਰ ਮਃ ੫)


ਦੇਖੋ, ਲੇਟੀ.