Meanings of Punjabi words starting from ਕ

ਕਰਦਾ ਹੈ. "ਜੈਸੇ ਪਾਵਕ ਕਾਸਟ ਭਸਮੰ ਕਰੋਤਿ." (ਸਹਸ ਮਃ ੫)


ਦੇਖੋ, ਕ੍ਰੋਧ.


ਕ੍ਰੋਧ ਕਰਕੇ. ਗੁੱਸੇ ਨਾਲ. "ਕਾਮਿ ਕਰੋਧਿ ਨਗਰੁ ਬਹੁ ਭਰਿਆ." (ਸੋਹਿਲਾ) ੨. ਦੇਖੋ, ਕ੍ਰੋਧੀ.


ਸੰ. ਕ੍ਰੋਧ. ਸੰਗ੍ਯਾ- ਗੁੱਸਾ. "ਕਾਮੁਕਰੋਧੁ ਕਪਟੁ ਬਿਖਿਆ ਤਜਿ." (ਆਸਾ ਮਃ ੧)


ਸੰ. ਕੋਪ. ਸੰਗ੍ਯਾ- ਗੁੱਸਾ.


ਸੰ. ਕੋਟਿ. ਸੰਗ੍ਯਾ- ਸੌ ਲੱਖ. ਕ੍ਰੋੜ. ਦੇਖੋ, ਸੰਖ੍ਯਾ.