Meanings of Punjabi words starting from ਗ

ਸੰ. ਗੁਹ੍ਯ. ਦੇਖੋ ਗੁਹਜ. "ਗੁਝੜਾ ਲਧਮੁ ਲਾਲ." (ਵਾਰ ਮਾਰੂ ੨. ਮਃ ੫) "ਨਾਮਰਤਨ ਲੈ ਗੁਝਾ ਰਖਿਆ." (ਮਾਝ ਅਃ ਮਃ ੫) "ਦੁਨੀਆ ਗੁਝੀ ਭਾਹਿ." (ਸ. ਫਰੀਦ) ੨. ਫਿਫੜੇ ਦੀ ਬੀਮਾਰੀ ਨੇਮੋਨੀਆ (Pneumonia) ਦਾ ਨਾਉਂ ਭੀ ਪੰਜਾਬ ਵਿੱਚ ਗੁੱਝਾ ਕਹਿੰਦੇ ਹਨ, ਪਰ ਇਹ ਸ਼ਬਦ, ਵਿਸ਼ੇਸ ਕਰਕੇ ਇਸਤ੍ਰੀਆਂ ਵਰਤਦੀਆਂ ਹਨ ਅਰ ਖ਼ਾਸ ਕਰਕੇ ਛੋਟੇ ਬੱਚੇ ਦੇ ਨੇਮੋਨੀਏ ਨੂੰ ਗੁੱਝਾ ਆਖਿਆ ਜਾਂਦਾ ਹੈ.

ਸੰਗ੍ਯਾ- ਨਾਰੀਅਲ ਵਿੱਚੋਂ ਨਿਕਲਿਆ ਗੋਲਾਕਾਰ ਪਿੰਡ. ਖੋਪਾ. ਨਰੀਏਲ ਦੀ ਗਿਰੀ। ੨. ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂਰ। ੩. ਸੰਗ੍ਯਾ- ਗੁਥਵਾਂ ਫੁੱਲ। ੪. ਅਧਖਿੜਿਆ ਫੁੱਲ.

ਸੰਗ੍ਯਾ- ਨਾਰੀਅਲ ਵਿੱਚੋਂ ਨਿਕਲਿਆ ਗੋਲਾਕਾਰ ਪਿੰਡ. ਖੋਪਾ. ਨਰੀਏਲ ਦੀ ਗਿਰੀ। ੨. ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂਰ। ੩. ਸੰਗ੍ਯਾ- ਗੁਥਵਾਂ ਫੁੱਲ। ੪. ਅਧਖਿੜਿਆ ਫੁੱਲ.

ਗੁਟਕਦਾ ਹੈ. ਦੇਖੋ, ਗੁਟਕਣਾ.

ਸੰਗ੍ਯਾ- ਅਨੁ. ਕਬੂਤਰ ਆਦਿਕ ਪੰਛੀਆਂ ਦੀ ਪ੍ਰਸੰਨਤਾ ਨਾਲ ਕੀਤੀ ਧੁਨਿ। ੨. ਢੋਲਕ ਆਦਿਕ ਦੀ ਧੀਮੀ ਆਵਾਜ਼. "ਪਰਨ ਪਖਾਵਜ ਗੁਟਕ ਢੋਲਕਾ." (ਸਲੋਹ) ੨. ਘੁੱਟ ਭਰਣ ਸਮੇਂ ਕੰਠ ਵਿੱਚ ਹੋਈ ਧੁਨਿ. ਗਟਾਕਾ.