Meanings of Punjabi words starting from ਤ

ਸੰ. तान्ति्रक. ਵਿ- ਤੰਤ੍ਰਸ਼ਾਸਤ੍ਰ ਨਾਲ ਸੰਬੰਧ ਰੱਖਣ ਵਾਲਾ। ੨. ਤੰਤ੍ਰਸ਼ਾਸਤ੍ਰ ਦਾ ਗ੍ਯਾਤਾ. ਯੰਤ੍ਰ ਮੰਤ੍ਰ ਕਰਨ ਵਾਲਾ।


ਸਰਵ- ਉਸ ਪਾਸ। ੨. ਉਸ ਉੱਪਰ.


ਸੰ. ਤਾਮ੍ਰ. ਸੰਗ੍ਯਾ- ਇੱਕ ਧਾਤੁ, ਜਿਸ ਦੇ ਸੰਸਕ੍ਰਿਤ ਨਾਮ ਤਾਮ੍ਰਕ, ਤਪਨੇਸ੍ਟ, ਰਕਤ੍ਤਧਾਤੁ ਆਦਿ ਹਨ. Copper. “ਪਾਰਸ ਕੇ ਸੰਗਿ ਤਾਬਾ ਬਿਗਰਿਓ." (ਭੈਰ ਕਬੀਰ) "ਕਿਨਹੀ ਬਨਜਿਆ ਕਾਸੀ ਤਾਂਬਾ." (ਕੇਦਾ ਕਬੀਰ) ੨. ਦੇਖੋ, ਜਹਾਨ ਤਾਬਾ.


ਡਿੰਗ. ਸੰਗ੍ਯਾ- ਤਾਂਬੇ (ਤਾਮ੍‌) ਰੰਗੇ ਨੇਤ੍ਰਾਂ ਵਾਲੀ ਕੋਇਲ.


ਸੰ. ताम्बूल ਸੰਗ੍ਯਾ- ਨਾਗਰਬੇਲ (ਨਾਗਵੱਲੀ) ਦਾ ਪੱਤਾ. ਪਾਨ। ੨. ਪਾਨਾਂ ਦਾ ਬੀੜਾ.


ਸੰ. ताम्बूलिक. ਸੰਗ੍ਯਾ- ਤੰਬੋਲੀ. ਪਾਨ ਵੇਚਣ ਵਾਲਾ। ੨. ਪਾਨਾਂ ਦਾ ਬੀੜਾ ਬਣਾਉਣ ਵਾਲਾ.


ਤਾਂਮ੍ਰਧਰਾ. ਤਾਂਬੇ ਦੀ ਪ੍ਰਿਥਿਵੀ. ਜਨਮ ਸਾਖੀ ਵਿੱਚ ਜਿਕਰ ਹੈ ਕਿ ਇੱਕ ਤਾਂਬੇ ਦੀ ਜ਼ਮੀਨ ਹੈ, ਜਿਸ ਪੁਰ ਅਜਗਰ ਸੱਪ ਰਹਿਂਦੇ ਹਨ, ਉਨ੍ਹਾਂ ਨੂੰ ਅਹਾਰ ਪੁਚਾਉਣ ਲਈ ਅੰਧੇਰੀ ਵਹਿਂਦੀ ਹੈ. ਮਿੱਟੀ ਚੱਟਕੇ ਸੱਪ ਗੁਜ਼ਾਰਾ ਕਰਦੇ ਹਨ। ੨. ਅਸਲ ਵਿੱਚ, ਤਾਂਬੇ ਜੇਹੇ ਰੰਗ ਵਾਲੀ ਜਮੀਨ ਦਾ ਨਾਮ ਤਾਂਬ੍ਰਧਰਾ ਹੈ.