Meanings of Punjabi words starting from ਮ

ਅ਼. [مرغوُب] ਵਿ- ਰਗ਼ਬ (ਪਸੰਦ) ਕੀਤਾ.


ਮੁਰਦਾਘਾਟ. ਦੇਖੋ, ਮਰਹਟ. "ਮਰਘਟ ਲਉ ਸਭੁ ਲੋਗ ਕੁਟੰਬੁ ਭਇਓ." (ਸੋਰ ਕਬੀਰ)


ਸੰ. ਮਰਿਚ. ਸੰਗ੍ਯਾ- ਕਾਲੀ ਮਿਰਚ ਦਾ ਬੂਟਾ ਅਤੇ ਫਲ. "ਮਰਚ ਧਨਿਯ ਸੋਂ ਦਧਿ ਮਹਿ ਬੋਰੇ." (ਨਾਪ੍ਰ) ਲਾਲ ਅਤੇ ਕਾਲੀ ਮਰਿਚ ਦੋਵੇਂ ਗਰਮ ਖ਼ੁਸ਼ਕ ਹਨ. ਮਰਿਚ ਲਹੂ ਸੁਕਾਂਉਂਦੀ ਅਤੇ ਬਲਗਮ ਘਟਾਂਉਂਦੀ ਹੈ, ਕਾਮਸ਼ਕਤਿ ਅਤੇ ਨੇਤ੍ਰਾਂ ਦੀ ਜੋਤ ਨੂੰ ਕਮ ਕਰਦੀ ਹੈ, ਥੋੜੀ ਵਰਤੀ ਭੁੱਖ ਵਧਾਂਉਂਦੀ ਹੈ.


ਅ਼. [مرض] ਮਰਜ. ਸੰਗ੍ਯਾ- ਰਜ (ਸੁਸਤ ਅਤੇ ਸ਼ਿਕਸ੍ਤਾ) ਹੋਣ ਦਾ ਭਾਵ. ਰੋਗ. ਬੀਮਾਰੀ. ਮਾਂਦਗੀ। ੨. ਸੰ. मर्ज. ਸ਼ੁੱਧੀ. ਪਵਿਤ੍ਰਤਾ। ੩. ਧੋਬੀ.


ਮਰ੍‍ਦਨ ਕਰਤ. "ਮਰਜਤ ਮੀਚੁ ਅਨਿਕ ਬਰੀਆ." (ਕਾਨ ਮਃ ੫) ੨. ਦੇਖੋ, ਮ੍ਰਿਜ। ੩. ਦੇਖੋ, ਮਾਰਜਿਤ.