Meanings of Punjabi words starting from ਲ

ਵਿ- ਕਾਇਰ. ਬੁਜ਼ਦਿਲ. ਭੀਰੁ. "ਚਲੇਂ ਭਾਜ ਲੇਂਡੀ, ਸੁ ਜੋਧਾ ਗਰੱਜੈਂ." (ਚਰਿਤ੍ਰ ੧੦੨) ੨. ਸੰਗ੍ਯਾ- ਚਾਂਡਾਲ. ਚੂਹੜਾ. "ਸ੍ਵਾਨ ਕੀ ਮ੍ਰਿੱਤੁ ਹਾਥ ਲੇਂਡੀ ਕੇ ਮਰਹੀਂ." (ਚਰਿਤ੍ਰ ੨੧) ੩. ਅਵਾਰਾ ਫਿਰਨ ਵਾਲਾ ਲੰਡਰ ਕੁੱਤਾ। ੪. ਦੇਖੋ, ਲੀਡੀ.

ਕ੍ਰਿ. ਵਿ- ਲੈਕੇ. "ਲੈ ਅੰਕਿ ਲਾਏ ਹਰਿ ਮਿਲਾਏ." (ਜੈਤ ਛੰਤ ਮਃ ੫) "ਲੈ ਭਾੜਿ ਕਰੇ ਵੀਆਹੁ." (ਵਾਰ ਆਸਾ) ੨. ਵ੍ਯ- ਤੀਕ. ਤਕ. ਤੋੜੀ. "ਲੱਥੀ ਕਰਗ ਲੈ." (ਚੰਡੀ ੩) ਤਲਵਾਰ ਸ਼ਰੀਰ ਦੇ ਪੰਜਰ (ਪਿੰਜਰ) ਤਕ ਲਹਿ ਗਈ। ੩. ਸੰ. ਲਯ. ਸੰਗ੍ਯਾ- ਦੇਖੋ, ਲਯ ੭. "ਨਾਨਕ ਲਗੀ ਤਤੁ ਲੈ." (ਮਃ ੩. ਵਾਰ ਮਲਾ) ੪. ਦੇਖੋ, ਲਯ ੨. "ਉਰਧ ਤਾਪ ਲੈ ਗੈਨ." (ਧਨਾ ਮਃ ੫) ਦਸ਼ਮਾਦ੍ਵਾਰ ਵਿੱਚ ਸਮਾਧਿ ਲਾਉਣੀ। ੫. ਦੇਖੋ, ਲਯ ੫. "ਸਤ ਸੁਰਾ ਲੈ ਚਾਲੈ." (ਰਾਮ ਮਃ ੫) ੬. ਲੈਣਾ ਕ੍ਰਿਯਾ ਦਾ ਅਮਰ.