Meanings of Punjabi words starting from ਅ

ਫ਼ਾ. [آفتابہ] ਆਫ਼ਤਾਬਾ. ਅਸਲ ਸ਼ਬਦ ਆਬ ਤਾਬਹ ਹੈ. ਬੇ ਦਾ ਬਦਲ ਫ਼ੇ ਨਾਲ ਹੋ ਗਿਆ ਹੈ. ਟੂਟੀਦਾਰ ਲੋਟਾ, ਜੋ ਮੁਸਲਮਾਨ ਕਮੰਡਲੁ ਦੀ ਥਾਂ ਸ਼ਰੀਰ ਦੀ ਸ਼ੁੱਧੀ ਲਈ ਰੱਖਦੇ ਹਨ.


ਵਾ- ਪਰਮਾਤਮਾ ਦੇ ਤਿੰਨ ਵਿਸ਼ੇਸਣ, ਜੋ ਸੱਚਿਦਾਨੰਦ ਦੀ ਹੀ ਵ੍ਯਾਖ੍ਯਾ ਹਨ. "ਸਤ ਚੇਤਨ ਆਨੰਦ ਇਕ ਅਸ੍ਤਿ ਭਾਤਿ ਪ੍ਰਿਯ ਪੂਰ." (ਗੁਪ੍ਰਸੂ) ਦੇਖੋ, ਤਿੰਨੇ ਸ਼ਬਦਾਂ ਦੇ ਅਰਥ.


ਸੰਗ੍ਯਾ- ਅਸਿਤ. ਹੋਂਦ ਹੈ. "ਅਸਤਿ ਏਕ ਦਿਗਰ ਕੁਈ." (ਵਾਰ ਮਾਝ ਮਃ ੧)#੨. ਅਸ੍‌ਥਿ. ਹੱਡੀ. "ਅਸਤਿ ਚਰਮ ਬਿਸਟਾ ਕੇ ਮੂੰਦੇ." (ਕੇਦਾ ਕਬੀਰ)


ਦੇਖੋ, ਆਸਤੀਨ. "ਨਿਜ ਅਸਤੀਨ ਹਲਾਵਨ ਕਰਕੈ." (ਗੁਪ੍ਰਸੂ)