ਸੰਗ੍ਯਾ- ਏਕਤਾ. ਏਕਾ. ਮਿਲਾਪ. ਯਗਾਨਗਤ। ੨. ਅਦੁਤੀਪੁਣਾ.
ਸੰ. एकाङ्ग- ਏਕਾਂਗ. ਵਿ- ਇੱਕ ਅੰਗ ਰੱਖਣ ਵਾਲਾ. ਜਿਸ ਦੇ ਇੱਕ ਅੰਗ ਹੋਵੇ। ੨. ਸੰਗ੍ਯਾ- ਏਕਾ ਅੰਗ ੧. "ਏਕੰਕਾਰ ਇਕਾਂਗ ਲਿਖ, ਊੜਾ ਓਅੰਕਾਰ ਲਿਖਾਯਾ." (ਭਾਗੁ)
ਸੰ. अकांत- ਏਕਾਂਤ. ਸੰਗ੍ਯਾ- ਸਿੱਧਾਂਤ. ਨਤੀਜਾ. "ਯਾਹਿ ਵਿਖੈ ਬੁਧ ਕਹੈਂ ਇਕਾਂਤ." (ਭਾਈ ਗੁਲਾਬ ਸਿੰਘ) ੨. ਸੁੰਨਾ ਅਸਥਾਨ. ਨਿਰਜਨ ਅਸਥਾਨ। ੩. ਵਿ- ਅਤ੍ਯੰਤ. ਅਤਿ। ੪. ਅਲਗ. ਇਕੱਲਾ. ਵੱਖ. "ਪ੍ਰਭੁ ਅਪਨਾ ਇਕਾਂਤ." (ਕਾਨ ਮਃ ੫) ੫. ਨਿਸ਼ਚੇ ਕੀਤਾ ਹੋਇਆ.
ਸੰ. एकान्तिन. ਏਕਾਂਤੀ. ਵਿ- ਉਹ ਭਗਤ, ਜੋ ਪ੍ਰੇਮ ਨੂੰ ਮਨ ਵਿੱਚ ਗੁਪਤ ਰਖਦਾ ਹੈ, ਅਤੇ ਕਿਸੇ ਪ੍ਰਕਾਰ ਪ੍ਰਗਟ ਨਹੀਂ ਹੋਣ ਦਿੰਦਾ. "ਸੋਈ ਭਗਤ ਇਕਾਤੀ ਜੀਉ." (ਮਾਝ ਮਃ ੫)#੨. ਏਕਾਂਤ ਨਿਵਾਸੀ. ਇਕੱਲਾ ਰਹਿਣ ਵਾਲਾ. "ਸੋ ਇਕਾਂਤੀ ਜਿਸੁ ਰਿਦਾ ਥਾਇ." (ਬਸੰ ਮਃ ੫) ੩. ਇਕੱਲਾ. ਨਿਵੇਕਲਾ. ਤਨਹਾ. "ਆਪਿ ਇਕਾਤੀ ਹੋਇ ਰਹੈ, ਆਪੇ ਵਡ ਪਰਵਾਰੁ." (ਵਾਰ ਬਿਹਾ ਮਃ ੪)
ਕੋਈ ਇੱਕ. ਕਈ. "ਇਕਿ ਆਵਹਿ ਇਕਿ ਜਾਹਿ ਉਠਿ." (ਸ੍ਰੀ ਮਃ ੧)
nan
ਵਿ- ਵੀਹ ਉੱਤੇ ਇੱਕ. ਏਕਵਿੰਸ਼ਤਿ, ੨੧. "ਗਜ ਇਕੀਸ ਪੁਰੀਆ ਏਕ ਤਨਾਈ." (ਗਉ ਕਬੀਰ) ਇਸ ਥਾਂ ਇੱਕੀ ਗਜ ਤਾਣੀ ਤੋਂ ਭਾਵ ਹੈ- ਪੰਜ ਤੱਤ, ਪੰਜ ਵਿਸੇ (ਸ਼ਬਦ, ਸਪਰਸ, ਰੂਪ, ਰਸ, ਗੰਧ) ਦਸ ਪ੍ਰਾਣ ਅਤੇ ਜੀਵਾਤਮਾ। ੨. ਵਿਦ੍ਵਾਨਾਂ ਨੇ ਸਾਰੀ ਵਿਸ਼੍ਵ ਵੀਹ ਅੰਸ਼ ਕਲਪਕੇ ਆਤਮਾ ਨੂੰ ਇਕੀਹ ਕਥਨ ਕੀਤਾ ਹੈ. "ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ." (ਜਪੁ) ਇਸ ਪਤੀ ਦੇ ਰਸਤੇ ਵਿੱਚ ਪੌੜੀਆਂ ਹਨ, ਜਿਨ੍ਹਾ ਤੇ ਚੜ੍ਹਕੇ ਈਸ਼੍ਵਰ ਵਿੱਚ ਲੀਨ ਹੋ ਜਾਈਦਾ ਹੈ. ੩. ਇੱਕ- ਈਸ਼. ਇੱਕ ਈਸ਼੍ਵਰ। ੪. ਦੇਖੋ, ਇਕੀਹ ੨.
ਦੇਖੋ, ਇਕੀਸ। ੨. ਇਕੀਸਵਾਂ. "ਬੀਸ ਬਿਸਵੇ ਤ੍ਰੈ ਗੁਣ ਹੈ, ਤੇ ਇਕੀਹ ਤੁਰੀਆ ਪਦ ਹੈ." (ਭਗਤਾਵਲੀ)
ਦੇਖੋ, ਇਕੀਸ.
ਭਗਤਮਾਲਾ ਆਦਿਕ ਪੁਸ੍ਤਕਾਂ ਵਿੱਚ ਦੇਖੀਦਾ ਹੈ ਕਿ ਜੋ ਵਾਹਗੁਰੂ ਦਾ ਭਗਤ ਹੈ, ਉਹ ਆਪ ਭੀ ਉਧਰਦਾ ਹੈ ਅਤੇ ਉਸ ਦੀਆਂ ਦਸ਼ ਪੀੜੀਆਂ ਪਹਿਲੀਆਂ ਅਤੇ ਦਸ਼ ਪੀੜੀਆਂ ਅੱਗੇ ਆਉਣ ਵਾਲੀਆਂ ਭੀ ਉਧਰ ਜਾਂਦੀਆਂ ਹਨ. "ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ." (ਭੈਰ ਮਃ ੩) ਕਈ ਗ੍ਯਾਨੀ ਲਿਖਦੇ ਹਨ ਕਿ ਸੱਤ ਪੀੜੀਆਂ ਪਿਤਾ ਦੀਆਂ, ਸੱਤ ਨਾਨੇ ਦੀਆਂ ਅਤੇ ਸੱਤ ਸਹੁਰੇ ਕੁਲ ਦੀਆਂ. ਭਾਵ ਇਹ ਹੈ ਕਿ ਤਤ੍ਵਗ੍ਯਾਨੀ ਦੀ ਸੰਗਤਿ ਵਾਲੇ ਮੁਕਤਿ ਪਾਉਂਦੇ ਹਨ.