Meanings of Punjabi words starting from ਕ

ਸੰ. ਕਿੰਸ਼ਾਰੁ. ਸੰਗ੍ਯਾ- ਧਾਨ ਜੌਂ ਕਣਕ ਆਦਿ ਦੀ ਬੱਲੀ ਉੱਪਰ ਦੇ ਤਿੱਖੇ ਸੂਖਮ ਕੰਡੇਦਾਰ ਤੀਲੇ. ਕਸਾਰ। ੨. ਅ਼. [کسیر] ਵਿ- ਟੁੱਟਿਆ ਹੋਇਆ। ੩. ਅ਼. [کشیر] ਕਸੀਰ. ਬਹੁਤ. ਅਧਿਕ. ਜਾਦਾ.


ਸੰਗ੍ਯਾ- ਪੈਸੇ ਦਾ ਚੌਥਾ ਭਾਗ. ਛਦਾਮ। ੨. ਅਧੇਲਾ. ਧੇਲਾ. "ਕਾਮੁਕ ਮੰਤ੍ਰ ਕਸੀਰੇ ਕੇ ਕਾਮ ਨ." (ਵਿਚਿਤ੍ਰ) "ਕੱਢ ਕਸੀਰਾ ਸੌਪਿਆ ਰਵਿਦਾਸ ਗੰਗਾ ਦੀ ਭੇਟਾ." (ਭਾਗੁ)


ਦੇਖੋ, ਕਸ। ੨. ਕਸ੍ਟ. ਦੁੱਖ. ਤਾੜਨਾ. "ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ." (ਸਵੈਯੇ ਮਃ ੨. ਕੇ) ਫਲ ਭਰਿਆ ਬਿਰਛ ਜਿਵੇਂ ਝੁਕਦਾ ਅਤੇ ਇੱਟ ਪੱਥਰ ਆਦਿ ਦਾ ਦੁੱਖ ਸਹਾਰਦਾ ਹੈ.


ਅਸ਼ੁੱਧ. ਦੇਖੋ, ਕੁਸੁਧ.